Saturday, November 23, 2024
 

ਸੰਸਾਰ

ਨਵੀਂ ਖੋਜ : ਦਿਮਾਗ਼ ਨਾਲ ਜੋੜਿਆ ਜਾਵੇਗਾ ਇੰਟਰਨੈੱਟ, ਦਿਮਾਗ਼ 'ਚ ਡਾਊਨਲੋਡ ਹੋਵੇਗੀ ਜਾਣਕਾਰੀ

April 26, 2019 04:28 PM

ਵਾਸ਼ਿੰਗਟਨ (ਏਜੰਸੀ) : ਨਵੀਂ ਖ਼ੋਜ ਮੁਤਾਬਕ ਇਨਸਾਨੀ ਦਿਮਾਗ਼ ਦੁਨੀਆ ਭਰ ਦੀ ਜਾਣਕਾਰੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਸੋਚਦੇ ਹੀ ਸੱਭ ਕੁੱਝ ਜਾਣ ਜਾਵੇਗਾ। ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਕੁਝ ਦਹਾਕਿਆਂ 'ਚ ਇਨਸਾਨ ਦਾ ਦਿਮਾਗ਼ ਸਿੱਧਾ ਇੰਟਰਨੈੱਟ ਨਾਲ ਜੁੜ ਜਾਵੇਗਾ। ਇਨਸਾਨ ਦੇ ਸਿਰਫ ਸੋਚਣ ਨਾਲ ਹੀ ਹਰ ਜਾਣਕਾਰੀ ਅਤੇ ਹਰ ਤਰ੍ਹਾਂ ਦੀ ਕੰਪਿਊਟਿੰਗ ਉਨ੍ਹਾਂ ਨੂੰ ਤੁਰੰਤ ਪਤਾ ਲੱਗ ਜਾਵੇਗੀ।

  • ਨਵੀਂ ਤਕਨੀਕ ਦਾ ਹੋਵੇਗਾ ਇਸਤੇਮਾਲ
    ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੁਝ ਦਹਾਕਿਆਂ ਬਾਅਦ ਇਕ ਅਜਿਹੀ ਤਕਨੀਕ ਆ ਜਾਵੇਗੀ, ਜਿਸ ਦੀ ਮਦਦ ਨਾਲ ਇਨਸਾਨ ਦਾ ਦਿਮਾਗ ਸਿੱਧਾ ਇੰਟਰਨੈੱਟ ਨਾਲ ਜੋੜਿਆ ਜਾ ਸਕੇਗਾ। ਪ੍ਰਮੁੱਖ ਖੋਜਕਾਰ ਰੋਬਰਟ ਫ੍ਰੇਟਿਸ ਜੂਨੀਅਰ ਨੇ ਕਿਹਾ ਕਿ ਇਨਸਾਨ ਦੇ ਦਿਮਾਗ ਅਤੇ ਇੰਟਰਨੈੱਟ ਨੂੰ ਜੁੜਨ ਲਈ ਨਿਊਰਲ ਨੈਨੋਰੋਬੋਟ ਦੀ ਵਰਤੋਂ ਕੀਤੀ ਜਾਵੇਗੀ।
    ਇਹ ਇਨਸਾਨੀ ਸਰੀਰ 'ਚ ਟ੍ਰਾਂਸਪਲਾਂਟ ਕੀਤੇ ਜਾਣਗੇ ਅਤੇ ਰੀਅਲ ਟਾਈਮ 'ਚ ਨੈੱਟਵਰਕ ਨਾਲ ਜੁੜ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਯੰਤਰ ਸਰੀਰ ਦੀਆਂ ਨਾੜੀਆਂ ਨੂੰ ਪਾਰ ਕਰਕੇ ਖੂਨ ਅਤੇ ਦਿਮਾਗ ਦੀ ਰੁਕਾਵਟ ਨੂੰ ਪਾਰ ਕਰਕੇ ਆਪਣੇ ਆਪ ਨੂੰ ਦਿਮਾਗ ਦੀਆਂ ਕੋਸ਼ਿਕਾਵਾਂ ਅੰਦਰ ਸਥਾਪਿਤ ਕਰ ਸਕਦੇ ਹਨ। ਇਹ ਵਾਇਰਲੈੱਸ ਯੰਤਰ ਰੀਅਲ ਟਾਈਮ 'ਚ ਜਾਣਕਾਰੀ ਜਾਂ ਡਾਟਾ ਨੂੰ ਇਕ ਕਲਾਉਡ ਆਧਾਰਿਤ ਸੁਪਰ ਕੰਪਿਊਟਰ ਅਤੇ ਦਿਮਾਗ ਦਰਮਿਆਨ ਅਦਾਨ-ਪ੍ਰਦਾਨ ਕਰਨ 'ਚ ਸਮਰੱਥ ਕਰਦਾ ਹੈ।
  • ਦਿਮਾਗ 'ਚ ਡਾਊਨਲੋਡ ਹੋਵੇਗੀ ਜਾਣਕਾਰੀ
    ਯੂ. ਸੀ. ਬਰਕਲੇ ਅਤੇ ਯੂ. ਐੱਸ. ਦੇ ਇੰਸਟੀਚਿਊਟ ਆਫ ਮਾਲੀਕਿਊਲਰ ਮੈਨੂਫੈਕਚਰਿੰਗ ਦੇ ਖੋਜਕਾਰਾਂ ਮੁਤਾਬਕ ਇਸ ਨਵੀਂ ਤਕਨੀਕ ਨਾਲ ਮੈਟ੍ਰਿਕਸ ਫਿਲਮ 'ਚ ਦਿਖਾਏ ਗਏ ਸੀਨ ਵਾਂਗ ਹੀ ਦਿਮਾਗ 'ਚ ਜਾਣਕਾਰੀ ਡਾਊਨਲੋਡ ਕੀਤੀ ਜਾ ਸਕੇਗੀ। ਇਸ ਤਕਨੀਕ ਨਾਲ ਦਿਮਾਗ ਨੂੰ ਕਲਾਊਡ 'ਤੇ ਉਪਲਬਧ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਇਸ ਨਾਲ ਦਿਮਾਗ ਦੇ ਸਿੱਖਣ ਦੀ ਸਮਰੱਥਾ ਅਤੇ ਬੁੱਧੀ ਵਧੇਗੀ। ਇਸ ਤਕਨੀਕ ਨਾਲ ਇਕ ਗਲੋਬਲ ਸੁਪਰ ਬ੍ਰੇਨ ਬਣਾ ਸਕਦੇ ਹੋ, ਜੋ ਵਿਅਕਤੀਗਤ ਦਿਮਾਗਾਂ ਦੇ ਨੈੱਟਵਰਕ ਅਤੇ ਏ. ਆਈ. ਨਾਲ ਜੁੜ ਕੇ ਸੰਯੁਕਤ ਵਿਚਾਰ ਨੂੰ ਬੜ੍ਹਾਵਾ ਦੇ ਸਕਦੇ ਹਨ।
  • ਹਿਊਮਨ ਬ੍ਰੇਨ ਨੈੱਟ ਸਿਸਟਮ ਦਾ ਪ੍ਰੀਖਣ
    ਵਿਗਿਆਨੀ ਐਕਸਪੈਰੀਮੈਂਟਲ ਹਿਊਮਨ ਬ੍ਰੇਨ ਨੈੱਟ ਸਿਸਟਮ ਦਾ ਪ੍ਰੀਖਣ ਕਰ ਰਹੇ ਹਨ। ਇਸ ਰਾਹੀਂ ਕਲਾਊਡ ਅਤੇ ਇਨਸਾਨੀ ਦਿਮਾਗ ਦਰਮਿਆਨ ਡਾਟਾ ਐਕਸਚੇਂਜ ਕੀਤਾ ਜਾ ਰਿਹਾ ਹੈ। ਯੂ. ਸੀ. ਬਰਕਲੇ ਦੇ ਡਾਕਟਰ ਨੂਨੋ ਰੋਬੋਟਿਕਸ ਦੇ ਵਿਕਾਸ ਨਾਲ ਅਜਿਹਾ ਸੁਪਰ ਬ੍ਰੇਨ ਬਣਾਇਆ ਜਾ ਸਕਦਾ ਹੈ ਜੋ ਰੀਅਲ ਟਾਈਮ 'ਚ ਕਈ ਇਨਸਾਨੀ ਦਿਮਾਗਾਂ ਅਤੇ ਮਸ਼ੀਨਾਂ ਦੇ ਸੋਚਣ ਦੀ ਸਮਰੱਥਾਂ ਨੂੰ ਉਪਯੋਗ ਕਰ ਸਕਦਾ ਹੈ।
 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe