Friday, November 22, 2024
 

ਹੋਰ ਦੇਸ਼

ਆਸਟ੍ਰਿਆ 'ਚ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

November 03, 2020 08:04 AM

ਆਸਟ੍ਰਿਆ : ਆਸਟ੍ਰਿਆ ਦੀ ਰਾਜਧਾਨੀ, ਵਿਏਨਾ 'ਚ ਸੋਮਵਾਰ ਸ਼ਾਮ ਨੂੰ ਇਕ ਅੱਤਵਾਦੀ ਹਮਲਾ ਹੋਇਆ। ਕੁਝ ਅੱਤਵਾਦੀਆਂ ਨੇ ਰਾਜਨਧਾਨੀ ਸਮੇਤ ਕਈ ਸ਼ਹਿਰਾਂ 'ਚ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਗੋਲ਼ੀਬਾਰੀ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ। ਰਿਪੋਰਟ ਮੁਤਾਬਿਕ, ਪੁਲਿਸ ਨੇ ਇਕ ਅੱਤਵਾਦੀ ਨੂੰ ਢੇਰ ਕੀਤਾ ਜਦਕਿ ਉਸ ਦੇ ਹੋਰ ਸਾਥੀ ਫਰਾਰ ਹੋ ਗਏ ਹਨ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਿਕ, ਆਸਟ੍ਰਿਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਰ ਨੇ ਇਸ ਦੀ ਜਾਣਕਾਰੀ ਦਿੱਤੀ

ਮੀਡੀਆ ਰਿਪੋਰਟ ਮੁਤਾਬਿਕ, ਇਸ ਅੱਤਵਾਦੀ ਦੇ ਸਰੀਰ 'ਤੇ ਇਕ ਬੰਬ ਬੰਨ੍ਹਿਆ ਹੋਇਆ ਮਿਲਿਆ। ਅੱਤਵਾਦੀ ਦੇ ਸਰੀਰ 'ਤੇ ਬੰਨ੍ਹੇ ਇਸ ਬੰਬ ਨੂੰ ਡਿਫਿਊਜ਼ ਕਰਨ ਲਈ ਪੁਲਿਸ ਲੱਗੀ ਹੋਈ ਹੈ। ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

 

Have something to say? Post your comment

 
 
 
 
 
Subscribe