Saturday, November 23, 2024
 

ਰਾਸ਼ਟਰੀ

ਆਸਾ ਰਾਮ ਦਾ ਬੇਟਾ ਨਾਰਾਇਣ ਸਾਈਂ ਰੇਪ ਕੇਸ 'ਚ ਦੋਸ਼ੀ ਕਰਾਰ

April 26, 2019 02:12 PM

ਗੁਜਰਾਤ : ਰੇਪ ਦੇ ਦੋਸ਼ੀ ਆਸਾ ਰਾਮ ਬਾਪੂ ਦੇ ਬੇਟੇ ਨਾਰਾਇਣ ਸਾਈਂ ਨੂੰ ਰੇਪ ਕੇਸ 'ਚ ਸੂਰਤ ਦੀ ਸੈਸ਼ਨ ਕੋਰਟ ਨੇ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਾਰਾਇਣ ਦੀ ਸਜ਼ਾ ਦਾ ਐਲਾਨ 30 ਅਪ੍ਰੈਲ ਨੂੰ ਹੋਵੇਗਾ। ਨਾਰਾਇਣ ਅਤੇ ਉਸ ਦੇ ਪਿਤਾ ਆਸਾ ਰਾਮ ਵਿਰੁੱਧ ਸੂਰਤ ਦੀ ਰਹਿਣ ਵਾਲੀਆਂ 2 ਭੈਣਾਂ ਵਲੋਂ ਲਗਾਏ ਗਏ ਰੇਪ ਦੇ ਦੋਸ਼ ਲਗਾਏ ਸਨ। ਇਸ ਰੇਪ ਕੇਸ 'ਚ ਹੀ ਨਾਰਾਇਣ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੁਲਸ ਨੇ ਪੀੜਤ ਭੈਣਾਂ ਦੇ ਬਿਆਨ ਅਤੇ ਲੋਕੇਸ਼ਨ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਕੇਸ ਦਰਜ ਕੀਤਾ ਸੀ। ਨਾਰਾਇਣ ਅਤੇ ਆਸਾ ਰਾਮ ਵਿਰੁੱਧ ਰੇਪ ਦਾ ਕੇਸ ਕਰੀਬ 11 ਸਾਲ ਪੁਰਾਣਾ ਹੈ।

ਦੋਸ਼ੀਆਂ ਦੀ ਮਦਦ ਕਰਨ ਵਾਲੇ ਬਣੇ ਗਵਾਹ

ਪੀੜਤਾ ਛੋਟੀ ਭੈਣ ਨੇ ਆਪਣਏ ਬਿਆਨ 'ਚ ਨਾਰਾਇਣ ਵਿਰੁੱਧ ਸੂਬਤ ਦਿੰਦੇ ਹੋਏ ਹਰ ਲੋਕੇਸ਼ਨ ਦੀ ਪਛਾਣ ਕੀਤੀ ਹੈ, ਜਦੋਂ ਕਿ ਵੱਡੀ ਭੈਣ ਨੇ ਆਸਾ ਰਾਮ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਆਸਾ ਰਾਮ ਵਿਰੁੱਧ ਗਾਂਧੀਨਗਰ ਦੇ ਕੋਰਟ 'ਚ ਮਾਮਲਾ ਚੱਲ ਰਿਹਾ ਹੈ। ਨਾਰਾਇਣ ਵਿਰੁੱਧ ਕੋਰਟ ਹੁਣ ਤੱਕ 53 ਗਵਾਹਾਂ ਦੇ ਬਿਆਨ ਦਰਜ ਕਰ ਚੁਕੀ ਹੈ, ਜਿਸ 'ਚ ਕਈ ਅਹਿਮ ਗਵਾਹ ਵੀ ਹਨ, ਜਿਨ੍ਹਾਂ ਨੇ ਨਾਰਾਇਣ ਨੂੰ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਦੇਖਿਆ ਸੀ ਜਾਂ ਫਿਰ ਇਸ ਜ਼ੁਰਮ 'ਚ ਦੋਸ਼ੀਆਂ ਦੀ ਮਦਦ ਕੀਤੀ ਸੀ ਪਰ ਬਾਅਦ 'ਚ ਉਹ ਗਵਾਹ ਬਣ ਗਏ|

 

ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਹੋਇਆ ਅੰਡਰ ਗਰਾਊਂਡ 

ਨਾਰਾਇਣ 'ਤੇ ਜਿਵੇਂ ਹੀ ਰੇਪ ਦੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ, ਉਹ ਅੰਡਰ ਗਰਾਊਂਡ ਹੋ ਗਿਆ ਸੀ। ਉਹ ਪੁਲਸ ਤੋਂ ਬਚ ਕੇ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਸੂਰਤ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਨਾਰਾਇਣ ਨੂੰ ਗ੍ਰਿਫਤਾਰ ਕਰਨ ਲਈ 58 ਵੱਖ-ਵੱਖ ਟੀਮਾਂ ਬਣਾਈਆਂ ਅਤੇ ਤਲਾਸ਼ੀ ਸ਼ੁਰੂ ਕੀਤੀ ਸੀ। ਐੱਫ.ਆਈ.ਆਰ. ਦਰਜ ਹੋਣ ਦੇ ਕਰੀਬ 2 ਮਹੀਨੇ ਬਾਅਦ ਦਸੰਬਰ 2013 'ਚ ਨਾਰਾਇਣ ਨੂੰ ਹਰਿਆਣਾ-ਦਿੱਲੀ ਸਰਹੱਦ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ। ਨਾਰਾਇਣ 'ਤੇ ਜੇਲ 'ਚ ਰਹਿੰਦੇ ਹੋਏ ਪੁਲਸ ਕਰਮਚਾਰੀਆਂ ਨੂੰ 13 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਵੀ ਦੋਸ਼ ਲੱਗਾ ਸੀ ਪਰ ਇਸ ਮਾਮਲੇ 'ਚ ਨਾਰਾਇਣ ਨੂੰ ਜ਼ਮਾਨਤ ਤਾਂ ਮਿਲ ਚੁਕੀ ਹੈ ਪਰ ਰੇਪ ਦੇ ਮਾਮਲੇ 'ਚ ਅਜੇ ਵੀ ਕੋਰਟ 'ਚ ਸੁਣਵਾਈ ਚੱਲ ਰਹੀ ਹੈ। 

 

Have something to say? Post your comment

 
 
 
 
 
Subscribe