Saturday, January 18, 2025
 

ਸਿੱਖ ਇਤਿਹਾਸ

ਪਹਿਲੀ ਨਵੰਬਰ 1984 ਸਿੱਖ ਕਤਲੇਆਮ ਦੀ ਪੀੜ

November 01, 2020 04:43 PM
ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦਾ ਗੁਰਦਵਾਰਾ ਦੁੱਖ ਭੰਜਨੀ ਸਾਹਿਬ ਜਿੱਥੇ ਹਿੰਦੂ ਦਹਿਸ਼ਤਗਰਦਾਂ ਨੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਾਲ ਗ੍ਰੰਥੀ ਸਿੰਘ ਨੂੰ ਵੀ ਜਿਉਂਦਾ ਸਾੜ ਦਿੱਤਾ।
31 ਅਕਤੂਬਰ 1984 ਦੀ ਸ਼ਾਮ ਤੋਂ 6 ਨਵੰਬਰ 1984 ਤੱਕ ਪੂਰਾ ਇਕ ਹਫਤਾ ਭਾਰਤੀ ਹਕੂਮਤ ਦੀ ਸਰਪ੍ਰਸਤੀ ਹੇਠ ਹਿੰਦੂ ਦਹਿਸ਼ਤਗਰਦਾਂ ਨੇ ਪੂਰੇ ਮੁਲਕ ਵਿਚ ਸਿੱਖਾਂ ਦਾ ਜੋ ਵਹਿਸ਼ੀਆਨਾ ਕਤਲੇਆਮ, ਲੁਟਮਾਰ, ਸਾੜ ਫੂਕ, ਅਤੇ ਚੌਰਾਹੇ ਚੌਕਾਂ ਵਿਚ ਸਿੱਖ ਬੀਬੀਆਂ ਦੀ ਬੇਪੱਤੀ ਕੀਤੀ। ਇਹਨਾਂ ਵਿਚੋ ਇਕ ਦਿੱਲੀ ਦਾ ਸੁਲਤਾਨਪੁਰੀ ਇਲਾਕਾ ਹੈ ਜਿਥੇ ਸਿੱਖ ਪਰਿਵਾਰਾਂ ਦੇ ਆਂਢ ਗੁਆਂਢ ਵਿਚ ਰਹਿੰਦੇ ਹਿੰਦੂਆਂ ਲੋਕਾਂ ਵੱਲੋ ਗੁਰਦਵਾਰਾ ਸਾਹਿਬ ਦੇ ਨਾਲ-ਨਾਲ ਸਿੱਖਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ ਅਤੇ ਸਿੱਖਾਂ ਦੇ ਟੱਬਰ ਦੇ ਟੱਬਰ ਜਿਊਂਦੇ ਸਾੜ ਦਿਤੇ ਗਏ।
 
ਇਸ ਕਤਲੇਆਮ ਦੇ ਇਕੋ ਇਕ ਜਿਉਂਦਾ ਬਚੇ ਪ੍ਰਤੱਖ ਦਰਸ਼ੀ ਬੀਬੀ ਸ਼ੀਲਾ ਕੌਰ ਦੱਸਦੇ ਹਨ ਕਿ... ਉਹਨਾਂ ਦਾ ਪਰਿਵਾਰ ਦਿੱਲੀ ਸੁਲਤਾਨਪੁਰੀ ਵਿਚ ਰਹਿੰਦਾ ਸੀ, ਡਾਇਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਗਿਣ ਮਿੱਥ ਕੇ ਹਿੰਦੂ ਲੋਕਾਂ ਵੱਲੋ ਸਿੱਖਾਂ ਦੀ ਨਸਲਕੁਸ਼ੀ ਅਰੰਭ ਕੀਤੀ ਗਈ... ਅਤੇ 1 ਨਵੰਬਰ ਦੀ ਸਵੇਰ ਨੂੰ ਗੁਆਂਢ ਵਿਚ ਵੱਸਦੇ ਹਿੰਦੂ ਲੋਕਾਂ ਵੱਲੋ ਇਕੱਠੇ ਹੋ ਸਾਡੇ ਘਰ ਤੇ ਹੱਲਾ ਬੋਲਿਆ। ਮੇਰੇ ਪਤੀ ਅਤੇ ਦਿਓਰ ਨੇ ਘਰ ਵਿਚ ਮੌਜੂਦ ਰਵਾਇਤੀ ਸ਼ਸ਼ਤਰਾਂ ਕਿਰਪਾਨ ਅਤੇ ਗੰਡਾਸੇ ਨਾਲ ਹਮਲਾਵਰ ਹਿੰਦੂਆਂ ਨੂੰ ਘਰ ਅੰਦਰ ਦਾਖਲ ਹੋਣ ਤੋਂ ਰੋਕਿਆ।
ਫਿਰ ਹਮਲਾਵਰ ਹਿੰਦੂ ਚਲੇ ਗਏ ਅਤੇ ਕੁੱਝ ਦੇਰ ਬਾਅਦ ਪੁਲਸ ਆਈ ਜਿਸਨੇ ਸੁਰੱਖਿਆ ਦੇ ਨਾਂ ਤੇ ਸਾਡੇ ਘਰ ਦੀ ਤਲਾਸ਼ੀ ਲਈ ਅਤੇ ਘਰ ਵਿਚ ਮੌਜੂਦ ਰਵਾਇਤੀ ਸ਼ਸ਼ਤਰਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਸਾਨੂੰ ਨਿਹੱਥੇ ਕਰਕੇ ਚਲੇ ਗਏ ਅਤੇ ਬਾਹਰ ਜਾ ਕੇ ਹਿੰਦੂ ਭੀੜ ਨੂੰ ਇਸ਼ਾਰਾ ਕਰ ਦਿੱਤਾ.... ਸਾਡੇ ਸਿੱਖਾਂ ਦੀ ਹਮਲੇ ਤੋਂ ਬਚਣ ਲਈ ਸਿਆਣਪ ਇੰਨੀ ਕੁ ਸੀ ਅਸੀਂ ਇੱਕ ਘਰ ਵਿਚ ਵੱਧ ਤੋਂ ਵੱਧ ਇਕੱਠੇ ਹੋ ਗਏ ਪਰ ਜਦੋਂ ਹਮਲਾਵਰ ਇਲਾਕੇ ਦੇ ਸਾਰੇ ਹਿੰਦੂ ਹਜ਼ਾਰਾਂ ਦੀ ਗਿਣਤੀ ਵਿਚ ਸਨ ਤਾਂ ਫਿਰ ਸਿਆਣਪ ਕਿੱਥੇ ਕੰਮ ਆਉਂਦੀ ਹੈ।
ਜਦੋਂ ਹਮਲਾਵਰ ਹਿੰਦੂ ਸਾਡੇ ਘਰ ਵਿਚ ਦਾਖਲ ਹੋਏ ਤੇ ਉਹਨਾਂ ਨੇ ਸਾਰੇ ਮਰਦਾ ਅਤੇ ਬੱਚਿਆ ਨੂੰ ਧੂਹ ਕੇ ਬਾਹਰ ਵਿਹੜੇ ਵਿਚ ਕੱਢ ਲਿਆ, ਬੱਚਿਆ ਵਿਚ 4 ਤੋਂ 16 ਸਾਲ ਦੀ ਉਮਰ ਦੇ ਕੁਝ ਬੱਚੇ ਸਨ... ਵਹਿਸ਼ੀ ਭੀੜ ਨੇ ਉਹਨਾਂ ਸਾਰੇ ਮਰਦਾ ਅਤੇ ਬੱਚਿਆ ਨੂੰ ਪਹਿਲਾ ਸਰੀਏ ਮਾਰ ਕੇ ਜ਼ਖਮੀ ਕੀਤਾ ਅਤੇ ਫਿਰ ਤੜਫ ਦੇ ਹੋਏ ਸਿੱਖਾਂ ਨੂੰ ਸਾਡੇ ਸਾਹਮਣੇ ਪਾਊਡਰ ਅਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ।
ਜਦੋਂ ਸਿੱਖ ਅੱਗ ਵਿਚ ਸੜ ਰਹੇ ਸਨ ਉਦੋਂ ਵਹਿਸ਼ੀ ਹਿੰਦੂ ਭੀੜ ਹੱਸ ਰਹੀ ਸੀ ਅਤੇ ਆਖਦੀ ਸੀ ਕਿ "ਦੇਖੋ ਸਿੱਖੜਾ ਡਾਂਸ ਕਰ ਰਹਾਂ ਹੈ", ਭੀੜ ਵਿਚੋਂ ਕੁੱਝ ਹਿੰਦੂ ਹਰ ਹਰ ਮਹਾਦੇਵ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ ਅਤੇ ਤਾੜੀਆਂ ਮਾਰ ਰਹੇ ਸਨ....ਜਦੋਂ ਸਾਰੇ ਸਿੱਖ ਸੜ ਕੇ ਹੱਢ ਪਿੰਜਰ ਵਿਚ ਤਬਦੀਲ ਹੋ ਚੁੱਕੇ ਸਨ ਉਦੋਂ ਕਾਤਲ ਹਿੰਦੂਤਵੀ ਭੀੜ ਘਰ ਵਿਚ ਮੌਜੂਦ ਔਰਤਾਂ ਵੱਲ ਆਈ ਅਤੇ ਕਈ ਬੱਚੀਆਂ ਅਤੇ ਔਰਤਾਂ ਨੂੰ ਬੇਪੱਤ ਕੀਤਾ.... ਇਹਨਾਂ ਵਿਚੋ ਮੈਂ ਸ਼ੀਲਾ ਕੌਰ ਅਤੇ ਮੇਰੇ ਨਾਲ ਇਕ 16 ਸਾਲ ਦੀ ਲੜਕੀ ਅਤੇ 2 ਹੋਰ ਔਰਤਾਂ ਮੌਕਾ ਵੇਖ ਕੇ ਘਰ ਦੇ ਪਿਛਲੇ ਹਿੱਸੇ ਤੋਂ ਛਾਲ ਮਾਰ ਕੇ ਭੱਜ ਗਈਆਂ, ਜਨੂੰਨੀ ਹਿੰਦੂ ਭੀੜ ਨੇ ਸਾਡਾ ਪਿੱਛਾ ਕੀਤਾ... ਅਸੀਂ ਜਿਧਰ ਨੂੰ ਮੂੰਹ ਹੋਇਆ ਭੱਜ ਗਈਆਂ।
 
ਇਕ ਮੁਸਲਮਾਨ ਬਜ਼ੁਰਗ ਨੇ ਸਾਨੂੰ ਅਪਣੇ ਘਰ ਵਿਚ ਲੁਕਾ ਕੇ ਰੱਖਿਆ, ਪਰ ਇਹ ਪਨਾਹ ਵੀ ਬੋਹਤ ਸਮਾਂ ਨਾ ਰਹੀ... ਰਾਤ ਦਾ ਹਨੇਰਾ ਹੁੰਦਿਆ ਹੀ ਹਿੰਦੂਆਂ ਦੀ ਭੀੜ ਸਿੱਖ ਮਰਦਾਂ ਦੀ ਜਗ੍ਹਾ ਔਰਤਾਂ ਨੂੰ ਵਧੇਰੇ ਭਾਲਦੀ । ਗਲੀ ਗਲੀ ਦਨ ਦਨਾਉੰਦੀ ਹਿੰਦੂ ਭੀੜ ਉੱਚੀ ਅਵਾਜ਼ ਵਿੱਚ ਆਖ ਰਹੀ ਸੀ "ਸਿੱਖੋ ਕੋ ਔਰ ਉਨਕੀ ਔਰਤ ਕੋ ਪਨਾਹ ਦੇਣੇ ਵਾਲੇ ਕਾ ਹਸ਼ਰ ਬੋਹਤ ਬੁਰਾ ਹੋਗਾ" । ਇਹ ਸੁਣ ਕੇ ਉਹ ਮੁਸਲਮਾਨ ਬਜ਼ੁਰਗ ਘਬਰਾ ਗਿਆ ਕਿਉਂਕਿ ਉਸਦੀ ਆਪਣੀਆ ਵੀ 2 ਧੀਆਂ ਸਨ... ਬਜ਼ੁਰਗ ਨੇ ਸਾਨੂੰ ਕਿਹਾ "ਵੋ ਹਿੰਦੂ ਭੀੜ ਹਮਾਰਾ ਘਰ ਭੀ ਜਲਾ ਦੇਗੀ, " ਤੁਮ ਯਹਾਂ ਸੇ ਨਿਕਲ ਜਾ ।
ਰਾਤ ਦੇ ਹਨੇਰੇ ਵਿਚ ਅਸੀਂ ਲੁਕਦੇ ਲੁਕਾਉਂਦੇ ਗੁਰਦਵਾਰਾ ਸਾਹਿਬ ਪਹੁੰਚੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮੇਰੇ ਪਿਤਾ ਜੀ ਜੋਕਿ ਘਰ ਤੇ ਹੋਏ ਹਮਲੇ ਵੇਲੇ ਗੁਰਦਵਾਰਾ ਸਾਹਿਬ ਗਏ ਹੋਏ ਸਨ, ਉਹ ਉਥੇ ਹੀ ਫੱਸ ਗਏ ਸਨ ਕਿਉਂਕਿ ਬਾਹਰ ਹਿੰਦੂ ਲੋਕ ਹਲਕਾਏ ਕੁੱਤਿਆਂ ਵਾਂਗ ਸਿੱਖਾਂ ਨੂੰ ਵੱਢ ਰਹੇ ਸਨ। ਜਦੋਂ ਮੈਂ ਅਪਣੇ ਪਿਤਾ ਸਰਦਾਰ ਵਸਣ ਸਿੰਘ ਨੂੰ ਅਪਣੇ ਅਤੇ ਅਪਣੇ ਪਰਿਵਾਰ ਨਾਲ ਹੋਈ ਆਪ ਬੀਤੀ ਦੱਸੀ ਤਾਂ ਉਹ ਹੰਝੂਆਂ ਨਾਲ ਸੁੰਨ ਹੋ ਕੇ ਰਹਿ ਗਏ।
ਅਗਲੀ ਸਵੇਰ ਫੇਰ ਹਲਕਾਏ ਕੁੱਤਿਆਂ ਦੀ ਹਿੰਦੂ ਭੀੜ ਗੁਰਦਵਾਰਾ ਸਾਹਿਬ ਦੇ ਬਾਹਰ ਇਕੱਠੀ ਹੋ ਗਈ ਅਤੇ ਅੰਦਰ ਪੱਥਰ, ਇੱਟਾਂ ਰੋੜੇ ਮਾਰਨ ਲੱਗ ਪਈ... ਮੇਰੇ ਪਿਤਾ ਜੀ ਨੂੰ ਅਪਣੀ ਜਾਨ ਨਾਲੋਂ ਜਿਆਦਾ ਮੇਰੀ ਅਤੇ ਉਥੇ ਮੌਜੂਦ ਔਰਤਾਂ ਦੀ ਇੱਜ਼ਤ ਵਧੇਰੇ ਪਿਆਰੀ ਸੀ। ਇਸ ਲਈ ਉਹ ਗੁਰਦਵਾਰਾ ਸਾਹਿਬ ਤੋਂ ਕਿਰਪਾਨ ਲੈ ਕੇ ਬਾਹਰ ਹਿੰਦੂ ਭੀੜ ਦਾ ਮੁਕਾਬਲਾ ਕਰਨ ਚਲੇ ਗਏ... ਅਸੀਂ ਇਹ ਸਾਰਾ ਵਾਕਾਂ ਖਿੜਕੀ ਵਿਚੋ ਦੇਖ ਰਹੇ ਸਾਂ, ਜਦੋਂ ਤੱਕ ਮੇਰੇ ਪਿਤਾ ਜੀ ਹੱਥ ਨੰਗੀ ਕਿਰਪਾਨ ਸੀ ਉਦੋਂ ਤੱਕ ਇਕ ਵੀ ਹਿੰਦੂ ਉਹਨਾਂ ਦੇ ਨੇੜੇ ਨਹੀਂ ਅੱਪੜਿਆ ਫਿਰ ਜਨੂੰਨੀ ਭੀੜ ਨੇ ਮੇਰੇ ਪਿਤਾ ਜੀ ਦੇ ਆਲੇ ਦੁਆਲੇ ਅੱਗ ਦਾ ਘੇਰਾ ਬਣਾ ਦਿੱਤਾ ਜਿਸ ਵਿਚ ਉਹ ਵੀ ਜਿਉਂਦੇ ਸੜ ਗਏ।
ਗੁਰਦਵਾਰੇ ਸਾਹਿਬ ਵਿਚ ਪਨਾਹ ਲਈ ਬੈਠੀ ਕੁੱਝ ਔਰਤਾਂ ਹਿੰਦੂ ਭੀੜ ਦੇ ਹੱਥ ਆ ਗਈਆਂ ਅਤੇ ਉਹਨਾਂ ਦੀ ਆਬਰੂ ਲੁੱਟ ਕੇ ਮਾਰ ਮੁਕਾ ਦਿੱਤਾ ਗਿਆ... ਮੈਂ ਅਤੇ ਗ੍ਰੰਥੀ ਸਿੰਘ ਨਾਲ ਜ਼ਖਮੀ ਹਾਲਤ ਵਿਚ ਪੜਛੱਤੀ ਵਿਚ ਲੁੱਕ ਕੇ ਬੇਵਸ ਹੋਏ ਆਵਦੀ ਅੱਖੀਂ ਇਹ ਸਾਰਾ ਕਾਰਾਂ ਵੇਖ ਰਹੇ ਸਾਂ, ਇਲਾਕੇ ਦੇ ਕੁੱਝ ਹਿੰਦੂ ਸਿੱਖਾਂ ਦੇ ਸੜ ਚੁੱਕੇ ਘਰਾਂ ਵਿਚੋ ਜੋ ਹੱਥ ਆਇਆ ਲੈ ਗਏ ਅਤੇ ਗੁਰਦਵਾਰੇ ਦਾ ਸਮਾਨ ਵੀ ਆਵਦੇ ਘਰ ਲੈ ਗਏ ਅਤੇ ਸਿਰਫ ਛੱਤ ਦਾ ਪੱਖਾਂ ਰਹਿਣ ਦਿੱਤਾ... ਬਾਹਰ ਨਿਕਲ ਕੇ ਭੀੜ ਵਿਚੋ ਕੁੱਝ ਹਿੰਦੂ ਦੁਬਾਰਾ ਗੁਰਦਵਾਰੇ ਅੰਦਰ ਦਾਖਲ ਹੋਏ ਅਤੇ ਛੱਤ ਤੇ ਲੱਗਾ ਪੱਖਾਂ ਕੋਲ ਪਈ ਪੌੜੀ ਲਗਾ ਕੇ ਲਾਹੁਣ ਲੱਗੇ।
ਜਦੋਂ ਇਕ ਜਾਣਾ ਪੌੜੀ ਤੇ ਚੜ੍ਹਿਆ ਤੇ ਉਸਦੀ ਨਿਗਾਹ ਸਾਡੇ ਪੜਛੱਤੀ ਵਿਚ ਲੁਕਿਆ ਤੇ ਪਈ ਤੇ ਉਸਨੇ ਰੌਲਾ ਪਾ ਦਿੱਤਾ... "ਦੇਖੋ ਸਿੱਖੜਾ ਯਹਾਂ ਛੁਪਾ ਹੈ" ਫਿਰ ਸਾਰੀ ਭੀੜ ਇਕੱਠੀ ਹੋ ਕੇ ਗੁਰਦਵਾਰੇ ਦਾਖਲ ਹੋ ਗਈ ਤੇ ਭੰਨ ਤੋੜ ਕਰਦੀ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਲੱਗ ਪਈ। ਬਜ਼ੁਰਗ ਗ੍ਰੰਥੀ ਸਿੰਘ ਕਾਹਲੀ ਨਾਲ ਥੱਲੇ ਉਤਰ ਗਿਆ ਤੇ ਭੀੜ ਨੂੰ ਕਿਹਾ ਕਿ... "ਚਾਹੋ ਤਾਂ ਮੇਰੀ ਜਾਨ ਲੈ ਲਓ, " ਪਰ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਨਾ ਕਰੋ"। ਤੇ ਵਹਿਸ਼ੀ ਭੀੜ ਨੇ ਬਜ਼ੁਰਗ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਦਿਆਂ ਕਿਹਾ ਕਿ ਅੱਛਾ...." ਤੁਮਾਰੇ ਸਾਥ ਇਸਕੋ ਭੀ (ਗੁਰੂ ਗ੍ਰੰਥ ਸਾਹਿਬ ਦਾ ਸਰੂਪ) ਜਲਾ ਦੇਤੇ ਹੈ "। ਫੇਰ ਉਸ ਭੀੜ ਨੇ ਜਿਉਂਦੇ ਗ੍ਰੰਥੀ ਸਿੰਘ ਨੂੰ ਪਾਊਡਰ ਪਾ ਕੇ ਅੱਗ ਲਗਾ ਦਿੱਤੀ ਤੇ ਨਾਲ ਹੀ ਗੁਰੂ ਸਾਹਿਬ ਦੇ ਸਰੂਪ ਵੀ ਸਾੜ ਦਿਤੇ... ਇਸ ਤਰਾਂ ਓਹ ਗ੍ਰੰਥੀ ਸਿੰਘ ਗੁਰੂ ਸਾਹਿਬ ਦੇ ਅਜ਼ਮਤ ਦੀ ਰਾਖੀ ਕਰਦਾ ਜਿਉਂਦਾ ਸੜ ਕੇ ਸ਼ਹੀਦ ਹੋ ਗਿਆ ਤੇ ਮੈਂਨੂੰ ਉਹ ਭੀੜ ਜ਼ਖਮੀ ਹਾਲਤ ਵਿਚ ਵੇਖ ਕੇ ਛੱਡ ਗਈ।
(ਪਰਮਿੰਦਰ ਸਿੰਘ ਬਾਗੀ)
 

Have something to say? Post your comment

 
 
 
 
 
Subscribe