Saturday, November 23, 2024
 

ਚੰਡੀਗੜ੍ਹ / ਮੋਹਾਲੀ

ਕਈ ਵਾਰਦਾਤਾਂ : ਮੌਤ, ਲਿਆ ਫ਼ਾਹਾ, ਜਬਰ-ਜਨਾਹ, ਧੋਖਾਧੜੀ

April 25, 2019 09:42 PM
  • ਚੰਡੀਗੜ੍ਹ, : ਉਦਯੋਗਿਕ ਖੇਤਰ ਫੇਜ - 1 ਵਿਚ ਇਕ ਮਹਿਲਾ ਦੀ ਟ੍ਰੇਨ ਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ । ਮ੍ਰਤਕਾ ਦੀ ਪਛਾਣ ਕਲੋਨੀ ਨੰਬਰ 4 ਦੀ ਰਹਿਣ ਵਾਲੀ  ਮੁਸਕਾਨ ( 30 ) ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਮੁਸਕਾਨ ਦੀ ਲਾਸ਼ ਨੂੰ ਜੀਐਮਸੀਐਚ - 32 ਮੋਰਚਰੀ ਵਿਚ ਰੱਖਵਾ ਦਿਤਾ ਹੈ । ਮਾਮਲੇ ਵਿਚ ਰੇਲਵੇ ਪੁਲਿਸ ਨੇ ਜਾਂ ਕਰ ਰਹੀ ਹੈ।
    ਘਟਨਾ ਫਾਇਰ ਬ੍ਰਿਗੇਡ ਦਫ਼ਤਰ ਦੇ ਕੋਲ ਹੋਈ ਹੈ ।  ਹਾਦਸੇ  ਦੇ ਸਮੇਂ ਮੁਸਕਾਨ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਦਵਾਈ ਲੈਣ ਲਈ ਡਿਸਪੈਂਸਰੀ ਜਾ ਰਹੀ ਸੀ । ਇਸ ਦੌਰਾਨ ਉਹ ਰੇਲਵੇ ਲਾਈਨ ਤੇ ਖੜੀ ਹੋਈ ਸੀ । ਲੋਕਾਂ ਨੇ ਰੇਲਵੇ ਪੁਲਿਸ ਨੂੰ ਦੱਸਿਆ ਕਿ ਜਿਸ ਸਮੇਂ ਟ੍ਰੇਨ ਆਈ ਜਿਸਦੇ ਡੱਬੇ ਵਿਚ ਮੁਸਕਾਨ ਦੀ ਸਾੜ੍ਹੀ ਫਸ ਗਈ  । ਜਿਸ ਵਜ੍ਹਾ ਨਾਲ ਟ੍ਰੇਨ ਮੁਸਕਾਨ ਨੂੰ ਖਿੱਚਦੀ ਹੋਈ ਕਾਫ਼ੀ ਦੂਰ ਤੱਕ ਲੈ ਗਈ ਅਤੇ ਉਸਦੀ ਮੌਤ ਹੋ ਗਈ । ਘਟਨਾ ਦੇ ਬਾਅਦ ਜਾਣਕਾਰੀ ਪੁਲਿਸ ਕੰਟਰੋਲ ਰੂਮ ਤੇ ਦਿਤੀ ਗਈ। ਜਿਸ ਤੇ ਪਹਿਲਾਂ ਚੰਡੀਗੜ ਪੁਲਿਸ ਮੌਕੇ ਤੇ ਪਹੁੰਚੀ । ਮਾਮਲਾ ਰੇਲਵੇ ਪੁਲਿਸ ਦਾ ਹੋਣ ਦੇ ਚਲਦੇ ਉਨ੍ਹਾ ਨੂੰ ਜਾਣਕਾਰੀ ਦਿਤੀ ਗਈ। ਰੇਲਵੇ ਪੁਲਿਸ ਮੁਤਾਬਕ ਜਿਸ ਰਸਤੇ ਤੋਂ ਮੁਸਕਾਨ ਜਾ ਰਹੀ ਸੀ ਉਹ ਲੋਕਾਂ ਵਲੋਂ ਆਪਣੇ ਆਪ ਬਣਾਇਆ ਗਿਆ ਹੈ । ਜਿਸਦੇ ਚਲਦੇ ਘਟਨਾ ਹੋਈ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
    ਸੈਕਟਰ-7 ਦੇ ਗੁਰਦੁਅਰਾ ਸਾਹਿਬ ਦੇ ਕਮਰੇ 'ਚ ਸੇਵਾਦਾਰ ਨੇ ਲਿਆ ਫਾਹਾ
    ਸੈਕਟਰ-7 ਦੇ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਇਕ ਸੇਵਾਦਾਰ ਨੇ ਪਗੜੀ ਨਾਲ ਫਾਹਾ ਲਗਾ ਕੇ ਆਤਮਹਤਿਆ ਕਰ ਲਈ। ਮ੍ਰਿਤਕ ਦੀ ਪਛਾਣ 19 ਸਾਲਾ ਮਨਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ। ਉਹ ਮੂਲ ਰੂਪ ਤੋਂ ਸੰਗਰੂਰ ਦਾ ਰਹਿਣ ਵਾਲਾ ਸੀ। ਵੀਰਵਾਰ ਸਵੇਰੇ ਦੂਜੇ ਸੇਵਾਦਾਰਾਂ ਵਲੋਂ ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਮਾਰਚਰੀ ਵਿਚ ਰਖਵਾ ਦਿਤਾ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਸੈਕਟਰ- 26 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਬੁਧਵਾਰ ਵੀ ਸੇਵਾਦਾਰ ਮਨਪ੍ਰੀਤ ਸਿੰਘ ਰਾਤ ਨੂੰ ਕਮਰੇ ਵਿਚ ਸੋਣ ਚਲਾ ਗਿਆ। ਵੀਰਵਾਰ ਸਵੇਰੇ 4 ਵਜੇ ਦੂਜੇ ਸੇਵਾਦਾਰ ਕਮਰੇ ਤੋਂ ਬਾਹਰ ਆ ਗਏ ਜਦਕਿ ਮਨਪ੍ਰੀਤ ਕਮਰੇ ਤੋਂ ਬਾਹਰ ਨਹੀਂ ਨਿਕਲਿਆ। ਇਸ ਉਪਰੰਤ ਇਕ ਸੇਵਾਦਾਰ ਉਸ ਦੇ ਕਮਰੇ ਵਿਚ ਗਿਆ। ਸੇਵਾਦਾਰ ਜਦੋਂ ਕਮਰੇ ਦੇ ਅੰਦਰ ਗਿਆ ਤਾਂ ਉਸ ਨੇ ਵੇਖਿਆ ਕਿ ਮਨਪ੍ਰੀਤ ਫਾਹੇ ਨਾਲ ਲਟਕ ਰਿਹਾ ਹੈ। ਸੇਵਾਦਾਰ ਨੇ ਇਸ ਸਬੰਧੀ ਹੋਰ ਲੋਕਾਂ ਨੂੰ ਜਾਣਕਾਰੀ ਦਿਤੀ। ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਗਈ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਗੁਰਦੁਆਰਾ ਸਾਹਿਬ ਦੇ ਲੋਕਾਂ ਨੇ ਦਸਿਆ ਕਿ ਮਨਪ੍ਰੀਤ ਦੋ ਮਹੀਨੇ ਪਹਿਲਾਂ ਹੀ ਇਥੇ ਸੇਵਾਦਾਰ ਬਣ ਕੇ ਰਹਿਣ ਆਇਆ ਸੀ।

    ਜਬਰ-ਜਨਾਹ ਦੇ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ
    ਐਸ.ਏ.ਐਸ. ਨਗਰ, ਥਾਣਾ ਸੋਹਾਣਾ 'ਚ ਜਬਰ-ਜਨਾਹ ਦੇ ਮਾਮਲੇ ਦੇ ਮੁਲਜ਼ਮ ਨੂੰ ਜ਼ਿਲ੍ਹਾ ਐਸ. ਏ.ਐਸ. ਨਗਰ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਇਥੇ ਸੱਦੀ ਪ੍ਰੈੱਸ ਕਾਨਫ਼ਰੰਸ ਵਿਚ ਆਈ.ਜੀ. ਰੂਪਨਗਰ ਰੇਂਜ ਵੀ. ਨੀਰਜਾ ਨੇ ਦਸਿਆ ਕਿ ਥਾਣਾ ਸੋਹਾਣਾ ਦੇ ਖੇਤਰ ਵਿਚ ਬੀਤੀ 15 ਅਪ੍ਰੈਲ ਨੂੰ ਇਕ ਕਾਰ ਸਵਾਰ ਵਲੋਂ ਕਾਲ ਸੈਂਟਰ ਦੀ ਮੁਲਾਜ਼ਮ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ 16 ਅਪ੍ਰੈਲ ਨੂੰ ਆਈ.ਪੀ.ਸੀ. ਧਾਰਾ 376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ। ਆਈ.ਜੀ. ਨੇ ਦਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿਚ ਵਰਤੀ ਗਈ ਈਟੀਓਸ ਲੀਵਾ ਕਾਰ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਨੇ ਚਾਰ ਹੋਰ ਲੜਕੀਆਂ ਨਾਲ ਛੇੜਛਾੜ ਅਤੇ ਚਾਰ ਲੜਕੀਆਂ ਨਾਲ ਜਬਰ-ਜਨਾਹ ਦਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਇਹ ਕੇਸ ਪੁਲਿਸ ਕੋਲ ਦਰਜ ਨਹੀਂ ਹੋਏ ਸਨ। ਹੁਣ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਕੇਸਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਵੀ. ਨੀਰਜਾ ਨੇ ਦਸਿਆ ਕਿ ਮੁਲਜ਼ਮ ਨੇ 12-13 ਅਕਤੂਬਰ 2018 ਦੀ ਰਾਤ ਨੂੰ ਫੇਜ਼-5 ਵਿਚੋਂ 13 ਸਾਲਾ ਲੜਕੀ ਨੂੰ ਅਗ਼ਵਾ ਕੀਤਾ ਸੀ। ਇਸ ਸਬੰਧੀ ਫੇਜ਼-1 ਦੇ ਥਾਣੇ ਵਿਚ ਕੇਸ ਦਰਜ ਹੈ। ਉਨ੍ਹਾਂ ਦਸਿਆ ਕਿ ਭਲਕੇ ਮੁਲਜ਼ਮ ਦੀ ਸ਼ਨਾਖਤ ਪਰੇਡ ਕਰਵਾਈ ਜਾਵੇਗੀ।

    ਕਿਰਾਏ 'ਤੇ ਕੈਮਰਾ ਲੈ ਕੇ ਨੌਜਵਾਨ ਫ਼ਰਾਰ, ਮਾਮਲਾ ਦਰਜ
    ਚੰਡੀਗੜ੍ਹ, : ਕਿਰਾਏ 'ਤੇ ਕੈਮਰਾ ਲੈ ਕੇ ਇਕ ਨੌਜਵਾਨ ਫ਼ਰਾਰ ਹੋ ਗਿਆ। ਮਾਮਲੇ ਵਿਚ ਸੈਕਟਰ-3 ਥਾਣਾ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਧਾਰਾ 406 ਭਰੋਸੇ ਵਿਚ ਲੈ ਕੇ ਸਮਾਨ ਨੂੰ ਗ਼ਬਨ ਕਰਨ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲੇ ਮੁਲਜ਼ਮ ਫ਼ਰਾਰ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਦੇਸੂਮਾਜਰਾ ਦੇ ਰਹਿਣ ਵਾਲੇ ਮਨਿੰਦਰ ਸਿੰਘ ਨੇ ਸ਼ਿਕਾਇਤ ਦਿਤੀ ਸੀ। ਸ਼ਿਕਾਇਤ ਵਿਚ ਉਸ ਨੇ ਦਸਿਆ ਕਿ ਉਸ ਕੋਲ ਇਕ ਕੈਮਰਾ ਹੈ ਜਿਸ ਨੂੰ ਉਹ ਲੋਕਾਂ ਨੂੰ ਕਿਰਾਏ 'ਤੇ ਦਿੰਦਾ ਹੈ। ਇਸ ਲਈ ਉਨ੍ਹਾਂ ਆਨਲਾਈਨ ਸਾਈਟ 'ਤੇ ਵੀ ਇਸ਼ਤਿਹਾਰ ਦਿਤਾ ਹੋਇਆ ਹੈ। ਇਸ ਇਸ਼ਤਿਹਾਰ ਨੂੰ ਵੇਖ ਕੇ ਪ੍ਰਭਜੋਤ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿ ਉਸ ਨੂੰ ਉਨ੍ਹਾਂ ਦਾ ਕੈਮਰਾ ਕਿਰਾਏ 'ਤੇ ਚਾਹੀਦਾ ਹੈ।  ਦੋਹਾਂ ਵਿਚਕਾਰ ਗੱਲਬਾਤ ਹੋਣ ਦੇ ਬਾਅਦ ਸੌਦਾ ਤੈਅ ਹੋ ਗਿਆ। ਤੈਅ ਹੋਇਆ ਕਿ ਕੈਮਰਾ ਪ੍ਰਭਜੋਤ ਦੇ ਕੋਲ ਤਿੰਨ ਘੰਟੇ ਰਹੇਗਾ, ਬਦਲੇ ਵਿਚ ਉਹ ਮਨਿੰਦਰ ਨੂੰ 800 ਰੁਪਏ ਦੇਵੇਗਾ। ਇਸ ਤੋਂ ਬਾਅਦ 6 ਫ਼ਰਵਰੀ ਨੂੰ ਪ੍ਰਭਜੋਤ ਕੈਮਰਾ ਲੈਣ ਆਇਆ। ਦੋਹਾਂ ਦੀ ਮੁਲਾਕਾਤ ਸੈਕਟਰ-10 ਵਿਚ ਰੋਜ ਗਾਰਡਨ ਸਾਹਮਣੇ ਹੋਈ। ਪ੍ਰਭਜੋਤ ਨੇ ਮਨਿੰਦਰ ਤੋਂ ਕੈਮਰਾ ਲਿਆ ਅਤੇ ਉਸ ਨੂੰ 800 ਰੁਪਏ ਅਤੇ ਆਈਡੀ ਕਾਰਡ ਦੇ ਦਿਤੇ। ਇਸ ਤੋਂ ਬਾਅਦ ਪ੍ਰਭਜੋਤ ਨੇ ਦੁਬਾਰਾ ਮਨਿੰਦਰ ਨਾਲ ਸੰਪਰਕ ਨਹੀਂ ਕੀਤਾ। ਉਸ ਨੂੰ ਕਾਲ ਕੀਤੀ ਤਾਂ ਉਸ ਦਾ ਫ਼ੋਨ ਨੰਬਰ ਵੀ ਬੰਦ ਆ ਰਿਹਾ ਸੀ। ਅਪਣੇ ਪੱਧਰ 'ਤੇ ਤਲਾਸ਼ ਕਰਨ 'ਤੇ ਜਦੋਂ ਕੁੱਝ ਪਤਾ ਨਹੀਂ ਲੱਗਾ ਤਾਂ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ, ਜਿਸ 'ਤੇ ਜਾਂਚ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ।  
 

Have something to say? Post your comment

Subscribe