Wednesday, September 25, 2024
 
BREAKING NEWS
ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0ਸਤਿ ਕਰਤਾਰ : ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਸਤੰਬਰ 2024) 

ਸੰਸਾਰ

ਫਰਾਂਸ ਦੇ ਚਰਚ 'ਚ ਹਮਲੇ ਦਾ ਇਕ ਹੋਰ ਸ਼ੱਕੀ ਗ੍ਰਿਫਤਾਰ, ਦੁਨੀਆਂ ਭਰ ਦੇ ਮੁਸਲਿਮ ਦੇਸ਼ਾਂ 'ਚ ਪ੍ਰਦਰਸ਼ਨ ਜਾਰੀ

October 31, 2020 08:29 AM

ਨੀਸ: ਫਰਾਂਸ ਦੀ ਇਕ ਚਰਚ 'ਚ ਤਿੰਨ ਲੋਕਾਂ ਦੇ ਕਤਲ ਮਾਮਲੇ 'ਚ ਸ਼ੁੱਕਰਵਾਰ ਇਕ ਹੋਰ ਸ਼ੱਕੀ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ 47 ਸਾਲ ਦਾ ਹੈ। ਦੱਸਿਆ ਗਿਆ ਕਿ ਉਹ ਨੀਸ ਦੇ ਨੋਟ੍ਰੇਡਮ ਬੇਸਿਲਿਕਾ ਚਰਚ 'ਚ ਹਮਲੇ ਤੋਂ ਇਕ ਦਿਨ ਪਹਿਲਾਂ ਹਮਲਾਵਰ ਦੇ ਸੰਪਰਕ 'ਚ ਸੀ। ਪੁਲਿਸ ਦੀ ਕਾਰਵਾਈ 'ਚ ਹਮਲਾਵਰ ਇਬਰਾਹਿਮ ਇਸਾਓਈ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ 'ਚ ਭਰਤੀ ਹੈ। ਫਰਾਂਸ ਤੇ ਟਿਊਨੀਸ਼ੀਆ ਦੀਆਂ ਅੱਤਵਾਦੀ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਬਾਅਦ ਵਧੇ ਤਣਾਅ ਦਰਮਿਆ ਦੇਸ਼ 'ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।

ਫਰਾਂਸ ਖਿਲਾਫ ਮੁਸਲਿਮ ਜਗਤ 'ਚ ਰੋਸ
ਪਾਕਿਸਤਾਨ, ਲਿਬਨਾਨ ਤੋਂ ਲੈਕੇ ਫਲਸਤੀਨੀ ਖੇਤਰ ਸਮੇਤ ਕਈ ਹੋਰ ਥਾਵਾਂ 'ਤੇ ਹਜ਼ਾਰਾਂ ਮੁਸਲਮਾਨ ਫਰਾਂਸ ਖਿਲਾਫ ਪ੍ਰਦਰਸ਼ਨ ਕਰਨ ਲਈ ਸ਼ੁੱਕਰਵਾਰ ਸੜਕਾਂ 'ਤੇ ਉੱਤਰੇ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਪ੍ਰਦਰਸ਼ਨ ਹਿੰਸਕ ਹੋ ਗਿਆ ਜਦੋਂ ਕਰੀਬ 2000 ਲੋਕਾਂ ਨੇ ਫਰਾਂਸ ਦੇ ਦੂਤਾਵਾਸ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਪ੍ਰਦਰਸ਼ਨ 'ਚ ਕਰੀਬ 50, 000 ਲੋਕ ਸ਼ਾਮਲ ਹੋਏ ਤੇ ਫਰਾਂਸ ਦੇ ਰਾਸ਼ਟਰਪਤੀ ਮੈਂਕਰੋ ਦਾ ਪੁਤਲਾ ਫੂਕਿਆ। ਲੋਕਾਂ ਨੇ ਨਸਲਵਾਦ ਰੋਕਣ ਇਸਲਾਮ ਖਿਲਾਫ ਨਫਰਤ ਰੋਕਣ ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਨੇ ਫਰਾਂਸ ਦੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਵੀ ਅਪੀਲ ਕੀਤੀ। ਅਫਗਾਨਿਸਤਾਨ 'ਚ ਵੀ ਇਸਲਾਮੀ ਪਾਰਟੀ ਹਜਬ-ਏ-ਇਸਲਾਮੀ ਮੈਂਬਰਾਂ ਨੇ ਫਰਾਂਸ ਦਾ ਝੰਡਾ ਸਾੜਿਆ।
ਬੰਗਲਾਦੇਸ਼, ਪਾਕਿਸਤਾਨ ਤੋਂ ਲੈਕੇ ਕੁਵੈਤ 'ਚ ਪਿਛਲੇ ਹਫਤੇ ਤੋਂ ਫਰਾਂਸ ਦੇ ਸਮਾਨ ਦਾ ਬਾਈਕਾਟ ਕਰਨ ਦੀ ਅਪੀਲ ਜ਼ੋਰ ਫੜ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਫਰਾਂਸ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਤੁਰਕੀ ਨੇ ਵੀ ਸਖਤ ਸ਼ਬਦਾਂ 'ਚ ਫਰਾਂਸ ਦੀ ਆਲੋਚਨਾ ਕੀਤੀ ਹੈ।

ਭਾਰਤ 'ਚ ਵੀ ਵਿਰੋਧ ਜਾਰੀ
ਭਾਰਤ 'ਚ ਵੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਖਿਲਾਫ ਤਿੱਖਾ ਵਿਰੋਧ ਹੋ ਰਿਹਾ ਹੈ। ਗੁਜਰਾਤ 'ਚ ਪੁਰਾਣੇ ਵਡੋਦਰਾ ਸ਼ਹਿਰ ਦੇ ਮੁਸਲਿਮ ਬੁਹਗਿਣਤੀ ਵਾਲੇ ਇਲਾਕੇ 'ਚ ਫਰਾਂਸ ਤੇ ਉੱਥੋਂ ਦੇ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਦਾ ਬਾਈਕਾਟ ਕਰਨ ਦੀ ਅਪੀਲ ਕਰਨ ਵਾਲੇ ਪੋਸਟਰ ਦੇਖੇ ਗਏ। ਹਾਲਾਂਕਿ ਪੁਲਿਸ ਨੇ ਇਹ ਹਟਾ ਦਿੱਤੇ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe