ਮੁੰਬਈ : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਕੰਟੈਸਟੈਂਟ ਹਿੰਦੁਸਤਾਨੀ ਭਾਉ ਆਪਣੀ ਵਿਵਾਦਿਤ ਭਾਸ਼ਾ ਤੇ ਬਿਆਨਾਂ ਕਾਰਨ ਕਾਫ਼ੀ ਸੁਰਖੀਆਂ 'ਚ ਰਹਿੰਦੇ ਹਨ। ਇਸ ਸਮੇਂ ਹਿੰਦੁਸਤਾਨੀ ਭਾਉ ਦੇ ਘਰ 'ਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਵਿਕਾਸ ਪਾਠਕ (ਉਰਫ਼) ਹਿੰਦੁਸਤਾਨੀ ਭਾਉ ਦੀ ਮਾਂ ਦੀ ਮੌਤ ਹੋ ਗਈ ਹੈ। ਮਾਂ ਦੀ ਮੌਤ ਨਾਲ ਪੂਰਾ ਪਰਿਵਾਰ ਕਾਫ਼ੀ ਸਦਮੇ 'ਚ ਹੈ। ਹਾਲਾਂਕਿ ਮੌਤ ਕਿਸ ਵਜ੍ਹਾ ਨਾਲ ਹੋਈ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਵਿਕਾਸ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਰਹਿੰਦੇ ਸਨ। ਇਸ ਦੀ ਜਾਣਕਾਰੀ ਵੀ ਭਾਉ ਨੇ ਟਵਿੱਟਰ ਅਕਾਊਂਟ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਦਿੱਤੀ ਸੀ ਅਤੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਾਂ ਲਈ ਦੁਆ ਕਰਨ ਲਈ ਕਿਹਾ ਸੀ।