ਨਵੀਂ ਦਿੱਲੀ : ਤਿਉਹਾਰਾਂ ਦੇ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਦੀ ਧੂੰਮ ਮਚੀ ਹੋਈ ਹੈ। ਕੋਰੋਨਾ ਕਰ ਕੇ ਬਾਹਰ ਜਾਣ ਤੋਂ ਡਰ ਰਹੇ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਹੇ ਹਨ। ਜਿਸ ਕਰਕੇ ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ ਸੇਲ 'ਚ ਖ਼ੂਬ ਸੇਲ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਸੇਲ 'ਚ 15 ਤੋਂ 21 ਅਕਤੂਬਰ ਦਰਮਿਆਨ ਈ-ਕਾਮਰਸ ਕੰਪਨੀਆਂ ਨੇ ਤਕਰੀਬਨ 29, 000 ਕਰੋੜ ਰੁਪਏ ਦੇ ਪ੍ਰੋਡਕਟਸ ਵੇਚੇ ਹਨ। ਪਿਛਲੇ ਸਾਲ ਦੀ ਤੁਲਨਾ 'ਚ ਇਹ 55 ਫ਼ੀ ਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁਕਿੰਗ ਲਈ ਫੋਨ ਨੰਬਰ ਬਦਲਿਆ
ਇਕ ਸਾਲ ਪਹਿਲਾਂ ਈ-ਕਾਮਰਸ ਕੰਪਨੀਆਂ ਨੇ ਆਪਣੇ ਤਿਉਹਾਰੀ ਸੀਜ਼ਨ ਸੇਲ ਤੋਂ ਪਹਿਲਾਂ ਹਫ਼ਤੇ 'ਚ 2.7 ਅਕਬ ਡਾਲਰ ਦੇ ਪ੍ਰੋਡਕਟਸ ਵੇਚੇ ਸਨ। ਮਾਰਕੀਟ ਡਾਟਾ ਜੁਟਾਉਣ ਵਾਲੀ ਕੰਪਨੀ ਰੈੱਡਸੀਰ ਵੱਲੋਂ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।ਇਕ ਰਿਪੋਰਟ ਅਨੁਸਾਰ ਈ-ਕਾਮਰਸ ਕੰਪਨੀਆਂ ਨੇ ਤਿਉਹਾਰੀ ਸੀਜ਼ਨ ਸੇਲ ਤੋਂ ਪਹਿਲਾਂ ਹਫ਼ਤੇ 'ਚ ਸਭ ਤੋਂ ਜ਼ਿਆਦਾ ਸਮਾਰਟਫੋਨ ਵੇਚੇ ਹਨ। ਕੰਪਨੀਆਂ ਦੀ ਕੁੱਲ ਤਿਉਹਾਰੀ ਸੀਜ਼ਨ ਸੇਲ 'ਚ ਸਮਾਰਟਫੋਨ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ 47 ਫ਼ੀਸਦੀ ਰਹੀ। ਇਸ ਦਾ ਮੁੱਖ ਕਾਰਨ ਅਧਿਕਾਰਤ ਨਵੇਂ ਮਾਡਲ ਤੇ ਸਸਤੇ ਸਮਾਰਟਫੋਨ ਦੀ ਲਾਂਚਿੰਗ ਹੈ।