ਲੰਡਨ : ਪੱਛਮੀ ਲੰਡਨ ਵਿਚ ਇੱਕ ਮਾਮੂਲੀ ਬਹਿਸ ਤੋਂ ਬਾਅਦ ਇੱਕ 69 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮੁਲਜ਼ਮ ਸਿੱਖ ਨੌਜਵਾਨ ਨੂੰ ਇੰਗਲੈਂਡ ਦੀ ਅਦਾਲਤ ਨੇ ਹੱਤਿਆ ਦਾ ਦੋਸ਼ੀ ਠਹਿਰਾਇਆ। ਇਸ ਮਾਮਲੇ ਵਿਚ ਅਦਾਲਤ ਦਸੰਬਰ ਵਿਚ ਸਜ਼ਾ ਸੁਣਾਵੇਗੀ। ਜਾਣਕਾਰੀ ਮੁਤਾਬਕ 36 ਸਾਲ ਦੇ ਗੁਰਜੀਤ ਸਿੰਘ ਲਾਲ ਨੇ ਗਲ਼ੀ ਵਿਚ ਥੁੱਕਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਐਲਨ ਇਸਚੇਈ 'ਤੇ ਹਮਲਾ ਕੀਤਾ ਸੀ। ਅਦਾਲਤ ਵਿਚ ਦੱਸਿਆ ਕਿ ਇਸਚੇਈ ਨੂੰ ਕਈ ਵਾਰੀ ਚਾਕੂ ਮਾਰੇ ਗਏ ਸੀ। ਇਸ ਮੌਕੇ ਦੋਹਾਂ ਵਿਚਕਾਰ ਬਹਿਸ ਹੋਈ ਸੀ ਇਸ ਤੋਂ ਬਾਅਦ ਗੁਰਜੀਤ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਹਾਰਲੇ ਡੇਵਿਡਸਨ ਨੇ ਬਾਜ਼ਾਰ ਵਿਚ ਉਤਾਰੀ ਇਲੈਕਟ੍ਰਿਕ ਸਾਈਕਲ
ਇਨਰ ਲੰਡਨ ਕਰਾਊਨ ਕੋਰਟ ਦੀ ਇੱਕ ਜਿਊਰੀ ਨੇ ਸੋਮਵਾਰ ਨੂੰ ਉਸ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ। ਘਟਨਾ ਪਿਛਲੇ ਸਾਲ ਸਾਊਥਾਲ ਵਿਚ ਵਾਪਰੀ ਸੀ, ਜਦ ਐਲਨ ਇਲਾਕੇ ਦੇ ਸਥਾਨਕ ਪਬ ਵਿਚ ਸ਼ਰਾਬ ਪੀਣ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ। ਮਹਾਨਗਰੀ ਪੁਲਿਸ ਦੇ ਵਿਸ਼ੇਸ਼ ਅਪਰਾਧ ਵਿਭਾਗ ਦੇ ਜਾਸੂਸ ਨਿਰੀਖਕ ਜੇਮੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਜਿਊਰੀ ਨੇ ਉਸ ਦੇ ਤਰਕ ਨੂੰ ਖਾਰਜ ਕਰ ਦਿੱਤਾ ਕਿ ਉਸ ਨੇ ਆਤਮ ਰੱਖਿਆ ਦੇ ਲਈ ਇਹ ਕਦਮ ਚੁੱਕਿਆ ਸੀ।