ਪੇਸ਼ਾਵਰ, (ਏਜੰਸੀ): ਉੱਤਰੀ ਪੱਛਮੀ ਪਾਕਿਸਤਾਨ ਵਿਚ ਸੁਰੱਖਿਆ ਬਲਾਂ ਦੀ ਵਰਦੀ ਵਿਚ ਆਏ ਨਕਾਬਪੋਸ਼ ਬੰਦੂਕਧਾਰੀਆਂ ਨੇ ਇਨਕਮ ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਦਾਰੀ ਅਤੇ ਤਿੰਨ ਹੋਰ ਲੋਕਾਂ ਨੂੰ ਅਗਵਾ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਵਿਚ ਸਹਾਇਕ ਕਮਿਸ਼ਨਰ ਰਿਆਜ਼ ਖ਼ਾਨ ਅਤੇ ਉਨ੍ਹਾਂ ਦੇ ਤਿੰਨ ਜਾਣਕਾਰਾਂ ਨੂੰ ਬੁੱਧਵਾਰ ਰਾਤ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਲਿਆ। ਰਿਆਜ਼ ਦਖਣੀ ਵਜੀਰੀਸਤਾਨ ਵਿਚ ਸਰਹੱਦ ਨਾਲ ਜੁੜੇ ਟਾਂਕ ਜ਼ਿਲ੍ਹੇ ਦੇ ਮਿਆਨੀ ਪਿੰਡ ਵਿਚ ਅਪਣੀ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਆਏ ਸੀ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।