ਨਵੀਂ ਦਿੱਲੀ : ਹਾਰਲੇ ਡੇਵਿਡਸਨ ਨੇ ਇੱਕ ਇਲੈਕਟ੍ਰਿਕ ਸਾਈਕਲ ਵਰਗੀ ਬਾਈਕ ਬਾਜ਼ਾਰ ਵਿੱਚ ਪੇਸ਼ ਕੀਤੀ ਹੈ। ਇਸ ਦਾ ਡਿਜ਼ਾਇਨ ਬਿਲਕੁਲ ਸਾਈਕਲ ਵਰਗਾ ਹੈ।
ਹਾਰਲੇ ਡੇਵਿਡਸਨ e Bike ਡਵੀਜ਼ਨ ਦਾ ਨਾਂ Serial 1 eCycle ਕੰਪਨੀ ਰੱਖ ਸਕਦੀ ਹੈ।
ਸਾਲ 1903 ਵਿੱਚ ਹਾਰਲੇ ਡੇਵਿਸਨ ਦੀ ਸਭ ਤੋਂ ਪੁਰਾਣੀ ਮੋਟਰਸਾਈਕਲ ਦਾ ਨਾਂ Serial Number One ਸੀ। ਇਸ ਸਾਈਕਲ ਲਈ ਵੱਖਰੀ ਟੀਮ ਬਣਾਈ ਗਈ ਹੈ ਜੋ ਇਸ ਨੂੰ ਤਿਆਰ ਕਰੇਗੀ।
ਮਾਰਚ 2021 ਤੋਂ ਸ਼ੁਰੂ ਹੋ ਸਕਦੀ ਵਿਕਰੀ :
ਮੰਨਿਆ ਜਾਂਦਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਦੀ ਵਿਕਰੀ ਅਗਲੇ ਸਾਲ ਮਾਰਚ ਤੋਂ ਸ਼ੁਰੂ ਹੋ ਸਕਦੀ ਹੈ।
ਹਾਲਾਂਕਿ ਕੰਪਨੀ ਨੇ ਇਸ ਸਾਈਕਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਜਿਵੇਂ ਕਿ ਫੋਟੋ ਵਿਚ ਦਿਖਾਇਆ ਗਿਆ ਹੈ , Serial 1 eCycle ' ਚ ਚਿੱਟੇ ਟਾਇਰ ਦਿੱਤੇ ਗਏ ਹਨ।
ਇਸ ਵਿੱਚ ਰਵਾਇਤੀ ਚੇਨ ਨਾਲ ਪੈਡਲ ਵੀ ਦਿੱਤੇ ਗਏ ਹਨ। ਕੰਪਨੀ ਨੇ Serial 1 eCycle ਲਈ ਇੱਕ ਸਮਰਪਿਤ ਵੈਬਸਾਈਟ ਵੀ ਬਣਾਈ ਹੈ।
ਹਾਰਲੇ ਡੇਵਿਡਸਨ ਸੀਰੀਅਲ 1 ਸਾਈਕਲ ਵੈਬਸਾਈਟ 'ਤੇ 16 ਨਵੰਬਰ ਤੱਕ ਕਾਉਂਟਡਾਊਨ ਟਾਈਮਰ ਹੈ। ਕੰਪਨੀ ਇਸ ਬਾਰੇ ਵਧੇਰੇ ਜਾਣਕਾਰੀ 16 ਨਵੰਬਰ ਨੂੰ ਸਾਂਝੀ ਕਰ ਸਕਦੀ ਹੈ।
ਹਾਰਲੇ ਭਾਰਤ ਤੋਂ ਨਹੀਂ ਜਾ ਰਹੀ :
ਦੱਸ ਦੇਈਏ ਕਿ ਕੁਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਸੀ ਕਿ ਹਾਰਲੇ ਡੇਵਿਡਸਨ ਭਾਰਤ ਛੱਡਣ ਦੀ ਤਿਆਰੀ ਕਰ ਰਹੇ ਹਨ , ਪਰ ਹੁਣ ਕੰਪਨੀ ਨੇ ਭਾਰਤੀ ਸਾਈਕਲ ਨਿਰਮਾਤਾ ਹੀਰੋ ਮੋਟੋਕਰਪ ਨਾਲ ਭਾਈਵਾਲੀ ਕੀਤੀ ਹੈ।
ਹੁਣ ਹਾਰਲੇ ਭਾਰਤ ਵਿਚ ਹੀਰੋ ਮੋਟੋਕਾਰਪ ਨਾਲ ਕਾਰੋਬਾਰ ਕਰੇਗੀ।