Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਚੰਡੀਗੜ੍ਹ / ਮੋਹਾਲੀ

ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 23 ਗ੍ਰਿਫਤਾਰ

October 28, 2020 12:44 PM
ਹੋਟਲ ਮਾਲਿਕ, ਮੈਨੇਜਰ, 12 ਗ੍ਰਾਹਕ 'ਤੇ 9 ਕੁੜੀਆਂ ਸ਼ਾਮਿਲ 
 
ਚੰਡੀਗੜ੍ਹ : ਵੱਖ ਵੱਖ ਥਾਵਾਂ 'ਚੋਂ ਕੁੜੀਆਂ ਬੁਲਾ ਕੇ ਹਲਕਾ ਜ਼ੀਰਕਪੁਰ ਦੇ ਬਲਟਾਣਾ ਸਥਿਤ ਹੋਟਲ ਵਿੱਚ ਦੇਹ ਵਪਾਰ ਦੇ ਚਲਾਏ ਵਾਲੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਹੋਟਲ ਮਾਲਿਕ ਸਣੇ 23 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾਂ ਵਿੱਚ ਹੋਟਲ ਮਾਲਿਕ, ਮੈਨੇਜਰ, 12 ਗ੍ਰਾਹਕ 'ਤੇ 9 ਕੁੜੀਆਂ ਸ਼ਾਮਿਲ ਹਨ। ਫੜੀਆਂ ਗਈਆਂ ਕੁੜੀਆਂ ਵੱਖ ਵੱਖ ਥਾਵਾਂ ਦੀਆਂ ਰਹਿਣ ਵਾਲੀਆਂ ਹਨ। 
 
 
ਮੰਗਲਵਾਰ ਸ਼ਾਮ ਮੀਡੀਆ ਨਾਲ ਗੱਲਬਾਤ ਕਰਦੇ ਹੋਏ DSP ਗੁਰਬਖਸ਼ੀਸ਼ ਸਿੰਘ ਮਾਨ ਨੇ ਦੱਸਿਆ ਕਿ ਜ਼ੀਰਕਪੁਰ ਦੇ ਥਾਣਾ ਮੁਖੀ ਰਾਜਪਾਲ ਸਿੰਘ ਗਿੱਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਦੇ ਨਾਲ ਹੋਟਲ 'ਚ ਰੇਡ ਕੀਤੀ ਤਾਂ ਉਥੋਂ ਗ੍ਰਾਹਕ, ਕੁੜੀਆਂ, ਹੋਟਲ ਮਾਲਿਕ 'ਤੇ ਮੈਨੇਜਰ ਸਣੇ 23 ਜਣਿਆ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਮਾਲਿਕ ਕੁੜੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ 'ਤੇ ਮੋਟੀ ਰਕਮ ਵਸੂਲ ਕਰਦਾ ਹੈ। ਜਿਸ ਤੋਂ ਪੁਲਿਸ ਨੇ ਇਹ ਕਾਰਵਾਈ ਕੀਤੀ।
 
 
ਉਨ੍ਹਾਂ ਦੱਸਿਆ ਕਿ ਦੇਵ ਰਾਣਾ ਵਾਸੀ ਜ਼ੀਰਕਪੁਰ, ਭਗਵਾਨ ਵਾਸੀ ਪੰਚਕੂਲਾ, ਦੀਪਕ ਵਾਸੀ ਮੁਬਾਰਕਪੁਰ 'ਤੇ ਹੰਸ ਰਾਜ ਸ਼ਰਮਾ ਵਾਸੀ ਪਿੰਡ ਲੋਹਗੜ੍ਹ ਕਿਰਾਏ/ਲੀਜ਼ 'ਤੇ ਚਲਾ ਰਹੇ ਸਨ। ਹੋਟਲ ਦਾ ਮੈਨੇਜਰ ਇਜਾਜ਼ ਖਾਜਾ ਵਾਸੀ ਜੰਮੂ ਹੋਟਲ ਵਿਚ ਕੰਮ ਦੇਖਦਾ ਹੈ। ਉਨ੍ਹਾਂ ਦੱਸਿਆ ਕਿ ਜਿਹਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 
 

Have something to say? Post your comment

Subscribe