ਬਠਿੰਡਾ: ਪੰਜਾਬ ਪੁਲਿਸ ਦੇ ਇਕ DSP ਨੂੰ ਇਕ ASI ਦੀ ਪਤਨੀ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। DSP ਗੁਰਸ਼ਰਨ ਸਿੰਘ ਬਠਿੰਡਾ ਵਿਖੇ ਤਾਇਨਾਤ ਹੈ ਗ੍ਰਿਫ਼ਤਾਰ ਦੀ ਪੁਸ਼ਟੀ SSP ਭੁਪਿੰਦਰਜੀਤ ਸਿੰਘ ਨੇ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਧਾਰਾ 376 ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ DSP ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗੁਰਸ਼ਰਨ ਸਿੰਘ ਨੂੰ ਮਿਲੀ ਜਾਣਕਾਰੀ ਅਨੁਸਾਰ ਗੋਨਿਆਣਾ ਰੋਡ ਤੇ ਹਨੂਮਾਨ ਚੋਂਕ ਨੇੜੇ ਸਥਿਤ ਹੋਟਲ ਆਸ਼ਿਆਨਾ ਤੋਂ ਮਹਿਲਾ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਪੁਲਿਸ ਨੇ ਦਬੋਚਿਆ
ਔਰਤ ਵਲੋਂ ਇਸ ਸੰਬੰਧ ਵਿਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਅਧਾਰ ਤੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ । ਔਰਤ ਨੇ ਦੱਸਿਆ ਕਿ ਉਹ ਉਸਨੂੰ ਕਾਫੀ ਸਮੇ ਤੋਂ ਬਲੈਕਮੇਲ ਕਰ ਰਿਹਾ ਸੀ ਜਿਕਰਯੋਗ ਹੈ ਕਿ ਉਕਤ ASI ਉਸ ਦੀ ਪਤਨੀ ਅਤੇ ਬੇਟੇ ਨੂੰ ਕੁਝ ਸਮਾਂ ਪਹਿਲਾਂ ਆਪਣੀ ਕਾਰ ਵਿਚ ਆਉਂਦੇ ਹੋਏ ਨਸ਼ੇ ਸਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਹੁਣ ਉਹ ਰਿਹਾ ਹੋ ਚੁਕੇ ਹਨ ।ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਰਿਹਾ ਹੋਣ ਤੋਂ ਬਾਅਦ ਹੀ DSP ਲਗਾਤਾਰ ਉਸਨੂੰ ਬਲੈਕਮੇਲ ਕਰ ਕੇ ਉਸਦਾ ਜਿਸਮਾਨੀ ਸੋਸ਼ਣ ਕਰਦਾ ਰਿਹਾ ।