ਬਠਿੰਡਾ : ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਜਸਕਰਨ ਸਿੰਘ ਅਤੇ ਜ਼ਿਲਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਅਕਤੂਬਰ 2020 ਨੂੰ ਪਿੰਡ ਦੁੱਲੇਵਾਲ ਵਿਖੇ ਕਿਸੇ ਨਾਮਲੂਮ ਵਿਅਕਤੀ ਵਲੋਂ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਖਿਲਾਰ ਦਿੱਤੇ ਸਨ। ਉਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ 'ਤੇ ਮੁਕੱਦਮਾ ਨੰਬਰ 118 ਮਿਤੀ 20 ਅਕਤੂਬਰ 2020 ਅ/ਧ 295-ਏ ਹਿੰ:ਦੰ: ਥਾਣਾ ਫੂਲ ਬਰਬਿਆਨ ਗੁਰਪ੍ਰੀਤ ਸਿੰਘ ਉਰਫ਼ ਕਰਨੈਲ ਸਿੰਘ ਪੁੱਤਰ ਅਵਤਾਰ ਸਿੰਘ ਪ੍ਰਧਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੁਲੇਵਾਲਾ ਬਰਖਿਲਾਫ਼ ਨਾਮਲੂਮ ਵਿਅਕਤੀ ਦਰਜ਼ ਰਜਿਸਟਰ ਹੋਇਆ।
ਇਹ ਵੀ ਪੜ੍ਹੋ : ਦਿੱਲੀ ਬੰਗਲਾ ਸਾਹਿਬ ਵਿਖੇ ਦਸਮ ਗ੍ਰੰਥ ਦੀ ਕਥਾ ਸ਼ੁਰੂ ਕਿਉਂ ?
ਮੁਕੱਦਮਾ ਦੇ ਦੋਸ਼ੀ ਟਰੇਸ ਕਰਨ ਲਈ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ। ਜਿਨਾਂ ਦੀ ਅਗਵਾਈ ਵਿਚ ਜਗਵੀਰ ਸਿੰਘ ਉਪ ਕਪਤਾਨ ਪੁਲਿਸ ਸ:ਡ ਫੂਲ ਪਰਮਜੀਤ ਸਿੰਘ ਡੋਡ ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਤੇ ਇੰਸਪੈਕਟਰ ਹਰਬੰਸ ਸਿੰਘ ਮੁੱਖ ਅਫ਼ਸਰ ਥਾਣਾ ਫੂਲ ਵਲੋਂ ਮੁਕੱਦਮਾ ਟਰੇਸ ਕਰਨ ਲਈ ਹਰ ਸੰਭਵ ਉਪਰਾਲਿਆਂ ਦੌਰਾਨ ਗੁਰੂਦੁਆਰਾ ਸਾਹਿਬ ਪਿੰਡ ਦੁੱਲੇਵਾਲ ਵਿਚ ਲੱਗੇ ਕੈਮਰਿਆਂ ਦੀ ਫ਼ੁਟੇਜ਼ ਨੂੰ ਬਾਰੀਕੀ ਨਾਲ ਖੰਘਾਲਣ ਤੋਂ ਅਮ੍ਰਿਤਪਾਲ ਸਿੰਘ ਵਾਸੀ ਦੁਲੇਵਾਲਾ 'ਤੇ ਸ਼ੱਕ ਹੋਇਆ। ਜਿਸ 'ਤੇ ਪੁਲਿਸ ਵਲੋਂ ਇਸ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕਰਨ 'ਤੇ ਇਸ ਨੇ ਆਪਣਾ ਜ਼ੁਰਮ ਪੰਚਾਇਤ ਦੇ ਸਾਹਮਣੇ ਕਬੂਲ ਕੀਤਾ।
ਇਹ ਵੀ ਪੜ੍ਹੋ : ਧਰਨੇ 'ਤੇ ਬੈਠੇ ਲੋਕ ਮੰਦੀ ਭਾਸ਼ਾ ਬੋਲਦੇ ਸਨ ਉਥੇ ਹੀ ਨਸ਼ੇ ਵੀ ਕਰਦੇ ਸਨ : ਭਾਈ ਲੌਂਗੋਵਾਲ
20 ਅਕਤੂਬਰ ਦੀ ਸ਼ਾਮ 4 ਵਜੇ ਗੁਰੂਦੁਆਰਾ ਸਾਹਿਬ ਬਾਬਾ ਮਨੀ ਸਿੰਘ ਵਿੱਚ ਆ ਕੇ ਸ਼ਾਮ ਨੂੰ ਜਪੁਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਉਸ ਨੇ ਸ਼੍ਰੀ ਗੁਟਕਾ ਸਾਹਿਬ ਆਪਣੇ ਗੀਜ਼ੇ ਵਿੱਚ ਪਾ ਲਿਆ ਤੇ ਬਾਥਰੂਮਾਂ ਵੱਲ ਜਾ ਕੇ ਕੁਝ ਅੰਗ ਪਾੜ ਦਿੰਤੇ। ਗਲਤੀ ਦਾ ਅਹਿਸਾਸ ਹੋਣ 'ਤੇ ਉਸ ਨੇ ਗੁਟਕਾ ਸਾਹਿਬ ਰੁਮਾਲ ਨਾਲ ਸਾਫ਼ ਕਰਕੇ ਆਪਣੇ ਗੀਜ਼ੇ ਵਿੱਚ ਪਾ ਲਿਆ ਵੀ ਘਰ ਜਾ ਕੇ ਠੀਕ ਕਰ ਲਵਾਂਗਾ। ਪ੍ਰੰਤੂ ਘਰ ਜਾਂਦੇ ਜਾਂਦੇ ਉਸ ਨੇ ਘਬਰਾ ਕੇ ਗੁਟਕਾ ਸਾਹਿਬ ਰਸਤੇ ਵਿਚ ਸਕੂਲ ਦੀ ਕੰਧ ਨਾਲ ਸੁੱਟ ਦਿੱਤੇ ਤੇ ਬੇਅਦਬੀ ਕੀਤੀ। ਉਸੇ ਵਕਤ ਅਚਾਨਕ ਮੋਟਰਸਾਈਕਲ ਦੀ ਲਾਇਟ ਉਸ 'ਤੇ ਪਈ ਤਾਂ ਉਹ ਡਰ ਗਿਆ ਤੇ ਮੋਟਰਸਾਈਕਲ ਸਵਾਰ ਪੁਸ਼ਪਿੰਦਰ ਸਿੰਘ ਉਰਫ਼ ਪਿੰਦਾ ਪੁੱਤਰ ਬਖ਼ਤੌਰ ਸਿੰਘ ਨੂੰ ਰੋਕ ਕੇ ਆਪਣੀ ਗਲਤੀ ਛੁਪਾਉਣ ਲਈ ਗੁਟਕਾ ਸਾਹਿਬ ਪਿਆ ਹੋਣ ਬਾਰੇ ਦੱਸਿਆ ਤਾਂ ਕਿ ਉਸ 'ਤੇ ਸ਼ੱਕ ਨਾ ਹੋ ਸਕੇ। ਦੋਸ਼ੀ ਅਮ੍ਰਿਤਪਾਲ ਸਿੰਘ ਵਾਸੀ ਦੁੱਲੇਵਾਲ ਨੂੰ ਮਿਤੀ 26 ਅਕਤੂਬਰ 2020 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ। ਦੋਸ਼ੀ ਅਮ੍ਰਿਤਪਾਲ ਸਿੰਘ ਵਾਸੀ ਦੁਲੇਵਾਲ ਜੋ ਕਿ ਗ੍ਰੈਜ਼ੂਏਟ ਹੈ।