ਚੰਡੀਗੜ੍ਹ : ਸੋਮਵਾਰ ਦੇ ਦਿਨ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬੁਲੇਟਿਨ ਅਨੁਸਾਰ ਕੋਰੋਨਾ ਕਾਰਨ 8 ਮਰੀਜ਼ ਦਮ ਤੋੜ ਗਏ ਜਦਕਿ 336 ਨਵੇਂ ਮਾਮਲੇ ਸਾਹਮਣੇ ਆਏ। ਇਸਦੇ ਇਲਾਵਾ 326 ਮਰੀਜ਼ ਕੋਰੋਨਾ ਮੁਕਤ ਹੋਏ ਹਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 1 ਲੱਖ 23 ਹਜ਼ਾਰ 047 ਤੱਕ ਪਹੁੰਚ ਗਿਆ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 31 ਹਜ਼ਾਰ 391 ਤੱਕ ਪਹੁੰਚਿਆ ਹੈ। ਮਰਨ ਵਾਲਿਆਂ 'ਚ ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ, ਜਲੰਧਰ, ਕਪੂਰਥਲਾ, ਲੁਧਿਆਣਾ, ਮੁਹਾਲੀ 'ਤੇ ਮੁਕਤਸਰ ਤੋਂ 1-1 ਸ਼ਾਮਿਲ ਹਨ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 24 ਲੱਖ 93 ਹਜ਼ਾਰ 748 (2493748) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 4219 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 98 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 19 ਵੈਂਟੀਲੇਟਰ 'ਤੇ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਅੰਮ੍ਰਿਤਸਰ ਤੋਂ 1 ਮਰੀਜ਼ ਆਈਸੀਯੂ ਭੇਜਿਆ ਗਿਆ ਹੈ ਜਦਕਿ ਅੰਮ੍ਰਿਤਸਰ 'ਤੇ ਬਰਨਾਲਾ ਤੋਂ 1-1 ਮਰੀਜ਼ ਵੈਂਟੀਲੇਟਰ 'ਤੇ ਪਾਏ ਗਏ ਹਨ। ਪੂਰੇ ਪੰਜਾਬ ਵਿੱਚੋਂ ਅੱਜ 15 ਹਜ਼ਾਰ 038 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।