ਚੰਡੀਗੜ : ਸੂਬੇ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਦੁਸ਼ਹਿਰੇ ਵਾਲੇ ਦਿਨ ਸੂਬੇ 'ਚੋਂ 412 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ 10 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ। ਇਸਦੇ ਇਲਾਵਾ 465 ਮਰੀਜ਼ ਕੋਰੋਨਾ ਮੁਕਤ ਹੋ ਗਏ ਹਨ। ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 1 ਲੱਖ 22 ਹਜ਼ਾਰ 721 ਤੱਕ ਪਹੁੰਚ ਗਿਆ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 31 ਹਜ਼ਾਰ 055 ਤੱਕ ਪਹੁੰਚਿਆ ਹੈ। ਮਰਨ ਵਾਲਿਆਂ 'ਚ ਰੋਪੜ 2, ਪਠਾਨਕੋਟ 2, ਅੰਮ੍ਰਿਤਸਰ 1, ਬਠਿੰਡਾ 1, ਫਿਰੋਜ਼ਪੁਰ 1, ਲੁਧਿਆਣਾ 1, ਮੁਹਾਲੀ 1, ਮੋਗਾ ਤੋਂ 1 ਸ਼ਾਮਿਲ ਹਨ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 24 ਲੱਖ 78 ਹਜ਼ਾਰ 710 (2478710) ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 4217 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 105 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 20 ਵੈਂਟੀਲੇਟਰ 'ਤੇ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ, ਆਈਸੀਯੂ 'ਤੇ ਵੈਂਟੀਲੇਟਰ 'ਤੇ ਪਾਏ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਪੂਰੇ ਪੰਜਾਬ ਵਿੱਚੋਂ ਅੱਜ 21 ਹਜ਼ਾਰ 136 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।