Friday, November 22, 2024
 

ਰਾਸ਼ਟਰੀ

ਹੁਣ ਫ਼ੌਜੀ ਕੰਟੀਨਾਂ 'ਚ ਨਹੀਂ ਮਿਲੇਗਾ ਵਿਦੇਸ਼ੀ ਸਾਮਾਨ ਤੇ ਸ਼ਰਾਬ

October 24, 2020 01:15 PM

ਨਵੀਂ ਦਿੱਲੀ :  ਕੇਂਦਰ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ 'ਚ ਸੈਨਾ ਦੀ ਕਰੀਬ 4000 ਦੁਕਾਨਾਂ/ਕੰਟੀਨਾਂ ਲਈ ਹੁਕਮ ਜ਼ਾਰੀ ਕੀਤੇ ਹਨ ਕਿ ਉਹ ਹੁਣ ਵਿਦੇਸ਼ੀ ਸਾਮਾਨ ਦੀ ਖਰੀਦ ਨਾ ਕਰੇ। ਖ਼ਬਰਾਂ ਮੁਤਾਬਕ, ਇਸ ਸੂਚੀ 'ਚ ਵਿਦੇਸ਼ੀ ਸ਼ਰਾਬ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ। ਸਰਕਾਰ ਦੇ ਇਸ ਹੁਕਮ ਤੋਂ ਬਾਅਦ ਵਿਦੇਸ਼ੀ ਸ਼ਰਾਬ ਕੰਪਨੀਆਂ ਦੇ ਕਾਰੋਬਾਰੀ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ। ਸਮਾਚਾਰ ਏਜੰਸੀ ਰਾਈਟਰਸ ਮੁਤਾਬਕ, ਸਰਕਾਰ ਵਲੋਂ ਫੌਜੀ ਕੰਟੀਨ ਲਈ ਜਾਰੀ ਹੁਕਮਾਂ 'ਚ ਇਹ ਨਹੀਂ ਸਾਫ਼ ਕੀਤਾ ਗਿਆ ਹੈ ਕਿ ਕਿਹੜਾ ਉਤਪਾਦ ਇਸ ਦੇ ਦਾਇਰੇ 'ਚ ਆਉਣਗੇ। ਹਾਲਾਂਕਿ ਵਿਦੇਸ਼ੀ ਸ਼ਰਾਬ ਵੀ ਇਸ ਦਾਇਰੇ 'ਚ ਹੋ ਸਕਦੀ ਹੈ। ਫੌਜੀਆਂ ਦੀ ਕੰਟੀਨ 'ਚ ਸ਼ਰਾਬ, ਇਲੈਕਟ੍ਰੋਨਿਕਸ ਅਤੇ ਹੋਰ ਸਾਮਾਨ ਨੂੰ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਿਵਾਇਤੀ ਕੀਮਤਾਂ 'ਤੇ ਵੇਚਿਆ ਜਾਂਦਾ ਹੈ। ਇਨ੍ਹਾਂ ਕੰਟੀਨਾਂ 'ਚ ਸਾਲਾਨਾ ਕਰੀਬ 2 ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੀ ਵਿਕਰੀ ਹੁੰਦੀ ਹੈ।

ਇਸ ਦੇ ਨਾਲ ਹੀ ਇਹ ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਚੈਨ 'ਚੋਂ ਇਕ ਹੈ। ਖ਼ਬਰਾਂ ਮੁਤਾਬਕ, ਰੱਖਿਆ ਮੰਤਰਾਲੇ ਦੇ 19 ਅਕਤੂਬਰ ਨੂੰ ਦਿੱਤੇ ਹੁਕਮਾਂ 'ਚ ਕਿਹਾ ਹੈ ਕਿ ਭੱਵਿਖ 'ਚ ਵਿਦੇਸ਼ੀ ਚੀਜ਼ਾਂ ਖਰੀਦੀਆਂ ਨਹੀਂ ਜਾਣਗੀਆਂ। ਹੁਕਮਾਂ 'ਚ ਕਿਹਾ ਗਿਆ ਹੈ ਕਿ ਇਸ ਮੁੱਦੇ 'ਤੇ ਮਈ ਤੇ ਜੁਲਾਈ 'ਚ ਫੌਜ, ਹਵਾਈ ਫੌਜ ਤੇ ਨੇਵੀ ਫੌਜ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਸਨ। ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਰੇਲੂ ਚੀਜ਼ਾਂ ਨੂੰ ਉਤਸ਼ਾਹਤ ਕਰਨ ਦੀ ਮੁਹਿੰਮ ਦੀ ਹਮਾਇਤ ਕਰਨਾ ਸੀ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ 'ਰੱਖਿਆ ਮੰਤਰਾਲੇ' ਦੇ ਇਕ ਬੁਲਾਰੇ ਨੇ ਇਸ ਮਾਮਲੇ 'ਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਵਲੋਂ ਵੰਡ ਪ੍ਰਾਪਤ ਸੰਸਥਾ ਦੇ ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ (ਆਈ. ਡੀ. ਐੱਸ. ਏ) ਦੇ 1 ਅਗਸਤ ਦੇ ਖੋਜ ਕਲਮ ਮੁਤਾਬਕ, ਕੁਝ ਵਿਕਰੀ ਮੁੱਲ ਦਾ ਲਗਭਗ 6-7 ਪ੍ਰਤੀਸ਼ਤ ਰੱਖਿਆ ਦੁਕਾਨਾਂ ਜਾਂ ਮਿਲਟਰੀ ਕੰਟੀਨਾਂ 'ਚ ਆਯਾਤ ਕੀਤਾ ਜਾਂਦਾ ਹੈ। ਇਨ੍ਹਾਂ 'ਚ ਚੀਨੀ ਉਤਪਾਦ ਜਿਵੇਂ ਕਿ ਡਾਇਪਰ, ਵੈਕਕਿਊਮ ਕਲੀਨਰ, ਹੈਂਡਬੈਗ ਤੇ ਲੈਪਟੌਪ ਵੀ ਸ਼ਾਮਲ ਹਨ।

 

Have something to say? Post your comment

 
 
 
 
 
Subscribe