Friday, November 22, 2024
 

ਖੇਡਾਂ

ਹਸਪਤਾਲ ਤੋਂ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਜਾਣੋ ਕੀ ਹੈ ਹੁਣ ਹਾਲ

October 24, 2020 10:27 AM

ਨਵੀਂ ਦਿੱਲੀ : ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਕਪਿਲ ਦੇਵ ਦੀ ਐਂਜੀਓਪਲਾਸਟੀ ਸਫਲ ਰਹੀ ਹੈ ਅਤੇ ਇਹ ਮਹਾਨ ਖਿਡਾਰੀ ਹੁਣ ਠੀਕ ਹੈ। ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ , ਜਿਸ ਵਿਚ ਉਹ ਬਿਲਕੁਲ ਸਹੀ ਲੱਗ ਰਹੇ ਹਨ। ਸ਼ੁੱਕਰਵਾਰ ਨੂੰ ਕਪਿਲ ਦੇਵ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਜਿਸ ਤੋਂ ਬਾਅਹ ਹਰ ਕੋਈ ਕਪਿਲ ਦੇਵ ਦੇ ਠੀਕ ਹੋਣ ਦੀ ਅਰਦਾਸ ਕਰਨ ਲੱਗਾ। ਕਪਿਲ ਨੇ ਇਨ੍ਹਾਂ ਸਾਰੀਆਂ ਦੁਆਵਾਂ ਦੇ ਜਵਾਬ ਵਿੱਚ ਲਿਖਿਆ , " ਮੈਂ ਚੰਗਾ ਹਾਂ ਅਤੇ ਮੈਂ ਹੁਣ ਬਹਿਤਰ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਠੀਕ ਹੋਣ ਦੇ ਰਾਹ ' ਤੇ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਤੁਸੀਂ ਮੇਰਾ ਪਰਿਵਾਰ ਹੋ। ਧੰਨਵਾਦ। "

ਦੱਸ ਦੇਈਏ ਕਿ ਕਪਿਲ ਦੇਵ ਦਾ ਦੱਖਣੀ ਦਿੱਲੀ ਦੇ ਫੋਰਟਿਸ ਏਸਕੋਰਟਸ ਹਸਪਤਾਲ ਵਿਖੇ ਐਮਰਜੈਂਸੀ ਕੋਰੋਨਰੀ ਐਨਜੀਓਪਲਾਸਟੀ ਸਫਲਤਾਪੂਰਵਕ ਹੋਈ . ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 61 ਸਾਲਾ ਕਪਿਲ ਨੂੰ ਵੀਰਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਅੱਗੇ ਦੱਸਿਆ ਕਿ ਕਪਿਲ ਦੀ ਹਾਲਤ ਸਥਿਰ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਕਪਿਲ ਦੇਵ ਦੇ ਸਾਥੀ ਖਿਡਾਰੀ ਚੇਤਨ ਸ਼ਰਮਾ ਨੇ ਸਾਬਕਾ ਆਲਰਾਊਂਡਰ ਦੀ ਹਸਪਤਾਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ। ਫੋਰਟਿਸ ਐਸਕੋਰਟਸ ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਡਾਇਰੈਕਟਰ ਡਾ . ਅਤੁਲ ਮਾਥੁਰ ਮੁਤਾਬਕ ਕਪਿਲ ਨੂੰ ਦੇਰ ਰਾਤ ਇੱਕ ਵਜੇ ਦਾਖਲ ਕਰਵਾਇਆ ਗਿਆ , ਜਿਥੇ ਉਨ੍ਹਾਂ ਦੀ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਕੀਤੀ ਗਈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤੀ ਮਹਿਲਾ ਦੀ ਨਵੀਂ ਕ੍ਰਿਕਟ ਟੀਮ ਦਾ ਐਲਾਨ

ਭਾਰਤ ਨੂੰ ਲੱਗਾ ਵੱਡਾ ਝਟਕਾ, ਸ਼ੁਭਮਨ ਗਿੱਲ ਦੇ ਖੱਬੇ ਅੰਗੂਠੇ 'ਚ ਫਰੈਕਚਰ

ਏਸ਼ੀਆਈ ਮਹਿਲਾ ਹਾਕੀ ਚੈਂਪੀਅਨਜ਼ 'ਚ ਭਾਰਤ ਦੀ ਅਸਲੀ ਪ੍ਰੀਖਿਆ ਹੋਵੇਗੀ ਚੀਨ ਨਾਲ

ਟੀਮ ਇੰਡੀਆ : ਮੁਹੰਮਦ ਸ਼ਮੀ ਇਸ ਮੈਚ 'ਚ ਵਾਪਸੀ ਕਰਨਗੇ

IND vs NZ ਤੀਸਰਾ ਟੈਸਟ : ਮੁੰਬਈ ਟੈਸਟ ਮੈਚ ਵਿੱਚ ਦੂਜੇ ਦਿਨ ਦੀ ਖੇਡ ਸਮਾਪਤ

भारत का 18 सीरीज का घरेलू जीत का सिलसिला टूटा, मिशेल सेंटनर ने न्यूजीलैंड को 70 साल में पहली बार ऐतिहासिक जीत दिलाई

cricket : ਭਾਰਤ ਨੇ ਪਾਕਿਸਤਾਨ ਨੂੰ 7 ਦੌੜਾਂ ਨਾਲ ਹਰਾਇਆ

ਭਾਰਤ Vs ਨਿਊਜ਼ੀਲੈਂਡ : ਮੀਂਹ ਕਾਰਨ ਰੁਕਿਆ ਮੈਚ, ਨਿਊਜ਼ੀਲੈਂਡ ਨੂੰ ਜਿੱਤ ਲਈ 107 ਦੌੜਾਂ ਦੀ ਲੋੜ

 
 
 
 
Subscribe