Sunday, April 06, 2025
 
BREAKING NEWS

ਸਿਆਸੀ

ਭਾਜਪਾ ਨੂੰ ਵੱਡਾ ਝਟਕਾ, ਸੈਂਕੜੇ ਆਗੂ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ਨਾਲ ਜੁੜੇ

October 23, 2020 11:01 PM

ਲੁਧਿਆਣਾ : ਭਾਰਤੀ ਜਨਤਾ ਪਾਰਟੀ (ਭਾਜਪਾ) ਨੁੰ ਪੰਜਾਬ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸਦੇ ਹੁਸ਼ਿਆਰਪੁਰ, ਭਾਜਪਾ, ਲੁਧਿਆਣਾ ਤੇ ਜਗਰਾਓਂ ਹਲਕੇ ਦੇ ਸੈਂਕੜੇ ਭਾਜਪਾ ਵਰਕਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਬਾਦਲ ਨੇ ਇਨ੍ਹਾਂ ਆਗੂਆਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਿਹਾ ਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਬਾਦਲ ਨੇ ਦੱਸਿਆ ਕਿ ਜਗਰਾਓਂ ਹਲਕੇ ਦੀਸਮੁੱਚੀ ਭਾਜਪਾ ਲੀਡਰਸਿ਼ਪ ਜਿਸ ਵਿਚ ਦਰਸ਼ਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕਮੇਟੀ ਜਗਰਾਓਂ, ਦੇਵੀ ਸਿੰਘ ਰਾਜਾ ਵਰਮਾ ਮੰਡਲ ਪ੍ਰਧਾਨ, ਕ੍ਰਿਸ਼ਨ ਕੁਮਾਰ ਜਨਰਲ ਸੈਕਟਰੀ ਐਸ ਸੀਮੋਰਚਾ, ਪਰਮਜੀਤ ਮੋਰਚਾ ਜਨਰਲ ਸੈਕਟਰੀ ਭਾਜਪਾ ਬਖਤਾਵਰ ਸਿੰਘ ਨਿੱਕਾ, ਵਿਸ਼ਾਲ ਸਿੰਘ ਗਿੱਲ ਸਮੇਤ ਸਮੁੱਚੀ ਜਗਰਾਓਂ ਹਲਕੇ ਦੀ ਲੀਡਰਸਿ਼ਪ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ : Covid-19 : ਪੰਜਾਬ 'ਚ ਅੱਜ 23 ਮੌਤਾਂ


ਉਨ੍ਹਾਂ ਦੱਸਿਆ ਕਿ ਇਸੇ ਤਰੀਕੇ ਪਟਿਆਲਾ ਸ਼ਹਿਰੀ ਤੇ ਦਿਹਾਤੀ ਹਲਕੇ ਜਤਿੰਦਰ ਸਿੰਘ ਬੇਦੀ, ਦਿਲਪ੍ਰੀਤ ਸਿੰਘ, ਤਰਲੋਚਨ ਸਿੰਘ, ਇੰਦਰਜੀਤ ਸਿੰਘ, ਸੰਜੀਵ ਕੁਮਾਰ, ਸੰਤੋਸ਼ ਗੁਪਤਾ, ਅੰਕਿਤ ਗੁਪਤਾ, ਵਿੱਕੀ ਕੁਮਾਰ, ਗੁਰਬਚਨ ਸਿੰਘ, ਤ੍ਰਿਲੋਚਨ ਸਿੰਘ ਘੋਗਾ, ਵਿਪਨ ਮੰਥਰੂ, ਧੰਨਰਾਜ ਪੰਡਤ, ਸਪਨ ਕੋਹਲੀ ਤੇ ਰਾਜਿੰਦਰ ਸੈਣੀ, ਪਟਿਆਲਾ ਸ਼ਹਿਰੀ ਤੋਂ ਲਖਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਲਖਬੀਰ ਸਿੰਘ, ਮਹੀਪਾਲ ਸਿੰਘ, ਮਨਪ੍ਰੀਤ ਸਿੰਘ ਚੱਢਾ, ਪਾਇਲ ਮੋਦਗਿੱਲ, ਰਾਮ ਅਵਦ ਰਾਜੂ, ਐਡਵੋਕੇਟ ਪਵਨ ਕੁਮਾਰ, ਸ਼ੈਰੀ ਉਪੱਲ, ਪਿੰਕੀ ਰਾਣੀ, ਸਵਿਟੀ ਉਪੱਲ, ਸਵਰਨਜੀਤ ਕੌਰ ਅਤੇ ਪ੍ਰਿੰਸਪਾਲ ਸਿੰਘ ਲੰਗ ਸਮੇਤ ਵੱਡੀ ਗਿਣਤੀ ਵਿਚ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਯਾਦ ਰਹੇ ਕਿ ਭਾਜਪਾ ਆਗੂਆਂ ਵੱਲੋਂ ਅਕਾਲੀ ਦਲ ਵਿਚ ਸ਼ਾਮਲਹੋਣ ਦਾ ਸਿਲਸਿਲਾ ਲਗਾਤਾਰ ਚਲ ਰਿਹਾ ਹੈ ਤੇ ਭਾਜਪਾ ਦਾ ਆਧਾਰ ਖਤਮ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਪਟਿਆਲਾ ਦੇ ਸੁੰਦਰੀਕਰਨ ਲਈ 222 ਕਰੋੜ ਰੁਪਏ ਮਨਜ਼ੂਰ


ਇਸੇ ਤਰਾਂ ਕੌਮੀ ਮੀਤ ਪ੍ਰਧਾਨ ਵਿਜੈ ਦਾਨਵ ਦੀ ਅਗਵਾਈ ਹੇਠ
ਵਕੀਲ ਮਨਦੀਪ ਮਦਾਨ - ਕਾਨੂੰਨੀ ਸਾਲਾਹਕਾਰ ਬੀ. ਜੇ. ਪੀ ( ਹਲਕਾ ਉਤਰੀ ਲੁਧਿਆਣਾ ), ਕਾਲੀ ਘਈ - ਐਸ. ਸੀ ਵਿੰਗ ਵਾਈਸ ਪ੍ਰਧਾਨ ਬੀ. ਜੇ. ਪੀ ( ਹਲਕਾ ਉਤਰੀ ਲੁਧਿਆਣਾ ), ਕੰਵਲਜੀਤ ਸਿੰਘ - ਵਪਾਰ ਮੰਡਲ ਵਾਈਸ ਪ੍ਰਧਾਨ ਹਲਕਾ ਉਤਰੀ ਲੁਧਿਆਣਾ ਦੇ ਹਜ਼ਾਰਾਂ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮਾਲ ਕਰਵਇਆ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀ

ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ

ਗੜ੍ਹਸ਼ੰਕਰ ਹਲਕੇ ਦੇ ਸਾਰੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ‘ਸੀਚੇਵਾਲ ਮਾਡਲ’: ਰੋੜੀ

ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਦੀ ਸਫ਼ਾਈ ਕਰਨ ਦੇ ਮਾਹਿਰ ਪਰ ਇਨ੍ਹਾਂ ਲੀਡਰਾਂ ਦੀ ਗੰਦੀ ਸੋਚ ਨੂੰ ਸਾਫ਼ ਨਹੀਂ ਕਰ ਸਕਦੇ : CM

"ਬਦਲਦਾ ਪੰਜਾਬ" ਬਜਟ ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਵੱਲੋਂ ਵਾਧੂ ਸੂਰਜੀ ਊਰਜਾ ਪੈਦਾ ਕਰਨ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਲਾਭ: ਅਮਨ ਅਰੋੜਾ

ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ

ਕੇਂਦਰੀ ਬਜਟ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਗਿਆ: ਹਰਸਿਮਰਤ ਕੌਰ ਬਾਦਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਦਾ ਉਨ੍ਹਾਂ ਦੇ ਸ਼ਾਨਦਾਰ ਭਾਸ਼ਣ ਲਈ ਕੀਤਾ ਧੰਨਵਾਦ

 
 
 
 
Subscribe