ਬਠਿੰਡਾ : ਥਾਣਾ ਸਿਵਲ ਲਾਈਨਜ਼ ਨੇ ਹਾਈਕੋਰਟ ਵਿੱਚੋ ਬਰੀ ਕਰਵਾਉਣ ਦੇ ਨਾਮ ਤੇ 36 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁਲਵਿੰਦਰ ਸਿੰਘ ਥਾਣਾ ਸਿਵਲ ਲਾਈਨਜ਼ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ 31 ਜੁਲਾਈ 2011 ਨੂੰ ਉਸਦੇ ਖਿਲਾਫ ਐਨਡੀਪੀਐਸ ਐਕਟ ਦਾ ਕੇਸ ਤਲਵੰਡੀ ਸਾਬੋ ਥਾਣੇ ਵਿੱਚ ਦਰਜ ਹੋਇਆ ਸੀ। ਜਿਸਦੇ ਵਿੱਚੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋ ਬਰੀ ਕਰਾਉਣ ਦੇ ਲਈ ਉਸਨੇ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਸਰਬਜੀਤ ਕੌਰ ਵਾਸ਼ੀ ਸੁੱਖਾਨੰਦ ਜਿਲਾ ਮੋਗਾ ਨੂੰ 4 ਅਗਸਤ 2015 ਤੋ ਲੈਕੇ 22 ਜੁਲਾਈ 2016 ਤੱਕ 36 ਲੱਖ ਰੁਪਏ ਬਠਿੰਡਾ ਦੀ ਆਈਟੀਆਈ ਚੌਕ ਵਿੱਚ ਅਲੱਗ ਅੱਲਗ ਤਾਰੀਕਾਂ ਵਿੱਚ ਦਿੱਤੇ ਸਨ। ਜਦਕਿ ਉਸਦੀ ਹਾਈਕੋਰਟ ਵਿੱਚੋ Àਸਦੇ ਕੇਸ ਵਿੱਚ ਬਰੀ ਨਹੀ ਕਰਾ ਸਕੇ ਅਤੇ ਉਸਦੇ ਨਾਲ 36 ਲੱਖ ਰੁਪਏ ਠੱਗੀ ਮਾਰੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਦੇ ਲਈ ਛਾਪਾਮਾਰੀ ਜਾਰੀ ਹੈ।