ਮਾਨਸਾ : ਹਲਕਾ ਬੁਢਲਾਡਾ ਦੇ ਪਿੰਡ ਭਾਦੜਾ ਵਿਖੇ ਕਿਸਾਨ ਨੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਹਰਬੰਸ ਸਿੰਘ ਦੇ ਸਿਰ ਸਰਕਾਰੀ ‘ਤੇ ਗੈਰ ਸਰਕਾਰੀ 12 ਲੱਖ ਦਾ ਕਰਜ਼ ਸੀ।
ਇਹ ਵੀ ਪੜ੍ਹੋ : ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਕਿਸਾਨਾਂ ਦਾ ਦੰਡਿਤ ਵਿਆਜ ਕਰੇਗਾ ਮੁਆਫ਼
ਘਰ ਦੀ ਆਰਥਿਕ ਤੰਗੀ ਦੇ ਚੱਲਦੇ ਉਹ ਸਿਰ ਚੜਿਆ ਕਰਜ਼ ਉਤਾਰਨ ਵਿੱਚ ਅਸਮਰਥ ਸੀ। ਜਿਸ ਕਾਰਨ ਉਸ ਨੇ ਘਰ ਵਿੱਚ ਹੀ ਜ਼ਹਿਰ ਨਿਗਲ ਲਿਆ ‘ਤੇ ਉਸਦੀ ਮੌਤ ਹੋ ਗਈ। ਉਹ ਤਿੰਨ ਏਕੜ ਜ਼ਮੀਨ ਦਾ ਮਾਲਿਕ ਸੀ। ਇਸ ਹਾਦਸੇ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ।