Monday, November 25, 2024
 
BREAKING NEWS
किसान नेता जगजीत सिंह डल्लेवाल ने अपनी सारी जमीन-जायदाद परिवार के सदस्यों (बेटे, पुत्रवधु, पौते) के नाम कराईਮਾਹਰਾਂ ਵੱਲੋਂ ਰੱਦ ਕਰਨ ਦੇ ਬਾਵਜੂਦ ਸਿੱਧੂ ਨੇ ਕੈਂਸਰ ਦੇ ਇਲਾਜ ਲਈ ਜਾਰੀ ਕੀਤਾ ਡਾਈਟ ਪਲਾਨਭਿਆਨਕ ਸੜਕ ਹਾਦਸਾ, ਬੋਲੇਰੋ ਬੱਸ ਦੀ ਟੱਕਰ 'ਚ 5 ਲੋਕਾਂ ਦੀ ਮੌਤਏਕਨਾਥ ਸ਼ਿੰਦੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਚੁਣੇਨਿੱਝਰ ਮਾਮਲੇ ਦੇ ਦੋਸ਼ੀਆਂ 'ਤੇ ਸੁਪਰੀਮ ਕੋਰਟ 'ਚ ਸਿੱਧਾ ਮੁਕੱਦਮਾ ਚਲਾਏਗਾ ਕੈਨੇਡਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਨਵੰਬਰ 2024)IPL ਨਿਲਾਮੀ 2025 : ਪੰਜਾਬ ਕਿੰਗਜ਼ ਨੇ ਅਰਸ਼ਦੀਪ-ਯੁਜਵੇਂਦਰ ਨੂੰ 18-18 ਕਰੋੜ 'ਚ ਖਰੀਦਿਆIPL ਨਿਲਾਮੀ 2025 : IPL ਇਤਿਹਾਸ ਦਾ ਸਭ ਤੋਂ ਮਹਿੰਗਾ ਸਪਿਨਰ ਬਣਿਆ ਇਹ ਖਿਡਾਰੀਅਰਜੁਨ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਮਲਾਇਕਾ ਅਰੋੜਾ ਨੇ ਫਿਰ ਸ਼ੇਅਰ ਕੀਤੀ ਇੱਕ ਗੁਪਤ ਪੋਸਟਕੀ ਤੁਸੀਂ ਵਿਟਾਮਿਨ ਬੀ12 ਦੀ ਕਮੀ ਦੇ ਸ਼ਿਕਾਰ ਹੋ ? 21 ਦਿਨਾਂ ਲਈ ਹਰ ਰੋਜ਼ ਸੂਪ ਪੀਓ

ਚੰਡੀਗੜ੍ਹ / ਮੋਹਾਲੀ

ਕਿਸਾਨਾਂ ਨੂੰ ਜ਼ਮੀਨ ਅਲਾਟਮੈਂਟ ਲਈ ਕਾਸ਼ਤ ਤੇ ਕਬਜ਼ੇ ਦੀ ਸ਼ਰਤ ਘਟਾ ਕੇ 10 ਸਾਲ ਕੀਤੀ : ਰਾਣਾ ਸੋਢੀ

October 22, 2020 09:22 AM

ਸਪੀਕਰ ਵੱਲੋਂ 'ਪੰਜਾਬ ਰਾਜ ਸਰਕਾਰ ਭੂਮੀ ਅਲਾਟਮੈਂਟ ਬਿੱਲ, 2020' ਵਿੱਚ ਸੋਧ ਨੂੰ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸੁਝਾਅ ਪਿੱਛੋਂ 'ਪੰਜਾਬ (ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਭਲਾਈ ਅਤੇ ਨਿਪਟਾਰਾ) ਰਾਜ ਸਰਕਾਰ ਭੂਮੀ ਅਲਾਟਮੈਂਟ ਬਿੱਲ, 2020' ਤਹਿਤ ਕਾਸ਼ਤਕਾਰ ਅਤੇ ਕਾਬਜ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਜ਼ਮੀਨ ਦੀ ਅਲਾਟਮੈਂਟ ਲਈ 12 ਸਾਲ ਦੀ ਸ਼ਰਤ ਨੂੰ ਘਟਾ ਕੇ 10 ਸਾਲ ਕਰ ਦਿੱਤਾ ਗਿਆ। 
 
 
 ਪੰਜਾਬ ਵਿਧਾਨ ਸਭਾ ਵਿੱਚ ਮਾਲ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਿੱਲ `ਤੇ ਬਹਿਸ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜੇਕਰ ਇਸ ਬਿੱਲ ਵਿਚਲੀ ਅਲਾਟਮੈਂਟ ਸਬੰਧੀ 12 ਸਾਲ ਦੀ ਸ਼ਰਤ ਘਟਾ ਕੇ 10 ਸਾਲ ਕਰ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਹਜ਼ਾਰਾਂ ਹੋਰ ਲੋਕਾਂ ਨੂੰ ਸਿੱਧੇ ਤੌਰ `ਤੇ ਫ਼ਾਇਦਾ ਪਹੁੰਚੇਗਾ। ਵੰਡ ਵੇਲੇ ਪਾਕਿਸਤਾਨ ਤੋਂ ਆ ਕੇ ਸਰਹੱਦੀ ਖੇਤਰਾਂ ਵਿੱਚ ਵਸੇ ਲੋਕਾਂ ਦੀ ਆਰਥਿਕ ਸਥਿਤੀ ਦਾ ਹਵਾਲਾ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ 12 ਸਾਲ ਦੀ ਸ਼ਰਤ ਕਾਰਨ ਸਰਹੱਦੀ ਖੇਤਰ ਦੇ ਬਹੁਤ ਸਾਰੇ ਲੋਕ ਇਸ ਕਾਨੂੰ ਤਹਿਤ ਲਾਭ ਲੈਣ ਤੋਂ ਵਾਝੇ ਰਹਿ ਜਾਣਗੇ। ਇਸ ਲਈ 12 ਸਾਲ ਦੀ ਸ਼ਰਤ ਨੂੰ ਘਟਾ ਕੇ 10 ਸਾਲ ਕੀਤਾ ਜਾਵੇ। ਇਸ ਮੁੱਦੇ 'ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮੰਤਰੀ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਤਹਿਤ ਜ਼ਮੀਨ ਅਲਾਟਮੈਂਟ ਲਈ ਸ਼ਰਤ ਘਟਾ ਕੇ 10 ਸਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪਿੱਛੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਤਹਿਤ ਹੁਣ ਲਾਭ ਲੈਣ ਲਈ ਲੋੜੀਂਦਾ ਸਮਾਂ ਘਟਾ ਕੇ 10 ਸਾਲ ਕਰ ਦਿੱਤਾ ਗਿਆ ਹੈ। 
 

Have something to say? Post your comment

Subscribe