Saturday, November 23, 2024
 
BREAKING NEWS
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟभारतीय किसान यूनियन एकता उगराहां की तरफ से आज बरनाला के हंडियाया के पास नेशनल हाईवे रोककर रोष प्रदर्शन किया गया ਦਿੱਲੀ-ਯੂਪੀ 'ਚ ਸੰਘਣੀ ਧੁੰਦ ਦੀ ਚੇਤਾਵਨੀ, ਹਿਮਾਚਲ-ਉਤਰਾਖੰਡ 'ਚ ਵੀ ਠੰਡ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਨਵੰਬਰ 2024)ਦਸੰਬਰ ਦੇ ਅਖੀਰ ’ਚ ਹੋਣਗੀਆਂ ਪੰਜਾਬ MC ਚੋਣਾਂਜਲੰਧਰ 'ਚ ਐਨਕਾਊਂਟਰ ਤੋਂ ਬਾਅਦ ਲੰਡਾ ਗੈਂਗ ਦੇ 2 ਮੈਂਬਰ ਗ੍ਰਿਫਤਾਰਭਾਰਤ Vs ਆਸਟ੍ਰੇਲੀਆ : ਪਹਿਲੇ ਹੀ ਦਿਨ ਕੁੱਲ 17 ਵਿਕਟਾਂ ਡਿੱਗੀਆਂ, ਬਣ ਗਿਆ ਨਵਾਂ ਰਿਕਾਰਡAAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀਛੱਤੀਸਗੜ੍ਹ: ਸੁਕਮਾ ਵਿੱਚ ਮੁੱਠਭੇੜ, ਸੁਰੱਖਿਆ ਬਲਾਂ ਨੇ 10 ਨਕਸਲੀ ਮਾਰੇਕੈਮੀਕਲ ਫੈਕਟਰੀ 'ਚ ਗੈਸ ਲੀਕ, ਤਿੰਨ ਦੀ ਮੌਤ

ਚੰਡੀਗੜ੍ਹ / ਮੋਹਾਲੀ

ਪੰਜਾਬ 'ਚ ਅੱਜ 499 ਮਰੀਜ਼ ਕੋਰੋਨਾ ਪਾਜ਼ੇਟਿਵ, 23 ਮੌਤਾਂ

October 21, 2020 11:46 PM
ਚੰਡੀਗੜ੍ਹ : ਸੂਬੇ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਬੁੱਧਵਾਰ ਨੂੰ ਕੋਰੋਨਾ ਕਾਰਨ 499 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਜਦਕਿ 23 ਮਰੀਜ਼ ਦਮ ਤੋੜ ਗਏ ਹਨ। ਇਸਦੇ ਇਲਾਵਾ 562 ਮਰੀਜ਼ ਠੀਕ ਵੀ ਹੋਏ ਹਨ। ਸਰਕਾਰੀ ਬੁਲੇਟਿਨ ਦੇ ਮੁਤਾਬਿਕ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1 ਲੱਖ 29 ਹਜ਼ਾਰ 088 ਤੱਕ ਪਹੁੰਚ ਗਿਆ ਜਦਕਿ ਠੀਕ ਹੋਣ ਵਾਲੇ ਮਰੀਜ਼ 1 ਲੱਖ 20 ਹਜ਼ਾਰ 220 ਤੱਕ ਪਹੁੰਚ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 4060 ਹੋ ਗਈ ਹੈ।
 ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 23 ਲੱਖ 85 ਹਜ਼ਾਰ 846 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 4808 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 121 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 31 ਵੈਂਟੀਲੇਟਰ 'ਤੇ ਹਨ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਮਰੀਜ਼ਾਂ ਦੀ ਗਿਣਤੀ 6 ਆਈ ਹੈ। 
ਆਈਸੀਯੂ ਭੇਜੇ ਗਏ ਮਰੀਜ਼ਾਂ ਦੀ ਗਿਣਤੀ ਜਲੰਧ ਤੋਂ 3 ਦਰਜ ਹੋਈ ਹੈ। ਇਸਦੇ ਇਲਾਵਾ ਅੰਮ੍ਰਿਤਸਰ, ਫਰੀਦਕੋਟ, ਪਠਾਨਕੋਟ, ਨਵਾਂਸ਼ਹਿਰ, ਲੁਧਿਆਣਾ 'ਤੇ ਤਰਨਤਾਰਨ ਤੋਂ 1-1 ਮਰੀਜ਼ ਵੈਂਟੀਲੇਟਰ 'ਤੇ ਭੇਜੇ ਗਏ ਹਨ। ਪੂਰੇ ਪੰਜਾਬ ਵਿੱਚੋਂ ਅੱਜ 26004 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 
 

Have something to say? Post your comment

Subscribe