Friday, November 22, 2024
 

ਕਾਰੋਬਾਰ

ਰਿਹਾਇਸ਼ੀ ਪ੍ਰਾਜੈਕਟ ਸਨਟੇਕ ਲਈ ਰਿਐਲਟੀ ਮੁੰਬਈ 'ਚ ਖਰੀਦੇਗੀ 50 ਏਕੜ ਜ਼ਮੀਨ

October 21, 2020 08:08 AM

ਮੁੰਬਈ : ਸਨਟੇਕ ਰਿਐਲਟੀ ਲਿਮਟਿਡ ਮੁੰਬਈ ਵਿਚ ਰਿਹਾਇਸ਼ੀ ਪ੍ਰਾਜੈਕਟ ਲਈ 50 ਏਕੜ ਜ਼ਮੀਨ ਦਾ ਟੁਕੜਾ ਖਰੀਦੇਗੀ।ਮੰਗਲਵਾਰ ਨੂੰ BMC ਨੂੰ ਭੇਜੇ ਇੱਕ ਸੰਚਾਰ ਵਿੱਚ ਰੀਅਲ ਅਸਟੇਟ ਕੰਪਨੀ ਨੇ ਕਿਹਾ ਕਿ ਉਸ ਨੇ ਵਾਸਿੰਦ ਵਿੱਚ ਤਕਰੀਬਨ 50 ਏਕੜ ਜ਼ਮੀਨ ਐਕੁਆਇਰ ਕਰਨ ਦਾ ਸਮਝੌਤਾ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਲਗਭਗ 26 ਲੱਖ ਵਰਗ ਫੁੱਟ ਖੇਤਰ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਨਾਲ 1, 250 ਕਰੋੜ ਰੁਪਏ ਦੀ ਆਮਦਨੀ ਹੋਵੇਗੀ।

 

ਇਹ ਵੀ ਪੜ੍ਹੋ : ਸੜਕ ਹਾਦਸੇ 'ਚ ਦੋ ਪ੍ਰਵਾਸੀਆਂ ਨੇ ਗਵਾਈ ਜਾਨ, ਇੱਕ ਜ਼ਖਮੀ


ਸਨਟੈਕ ਰਿਐਲਟੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (MD) ਕਮਲ ਖੇਤਾਨ ਨੇ ਕਿਹਾ ਕਿ ਇਹ ਮਹਾਂਮਾਰੀ ਦੇ ਯੁੱਗ ਵਿਚ ਸਾਡੀ ਦੂਜੀ ਰਣਨੀਤਕ ਪ੍ਰਾਪਤੀ ਹੈ, ਜੋ ਸਾਡੇ ਬ੍ਰਾਂਡ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਸਾਡੀ ਰਣਨੀਤੀ ਨੂੰ ਦਰਸਾਉਂਦੀ ਹੈ। ਖੇਤਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਮੁੱਖ ਤੌਰ ‘ਤੇ ਸਸਤੇ ਫਲੈਟਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਆਉਣ ਵਾਲੇ ਪ੍ਰੋਜੈਕਟ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਇਹ ਪ੍ਰੋਜੈਕਟ ਅੱਜ ਦੀ ਜੀਵਨ ਸ਼ੈਲੀ ਦੇ ਅਨੁਕੂਲ ਹੋਣਗੇ। ਸਨਟੇਕ ਰਿਐਲਟੀ ਇੱਕ ਭਾਰਤ-ਅਧਾਰਤ ਕੰਪਨੀ ਹੈ ਜੋ ਰੀਅਲਟੀ ਅਤੇ ਉਸਾਰੀ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। ਕੰਪਨੀ ਮੁੱਖ ਤੌਰ 'ਤੇ ਮੁੰਬਈ 'ਚ ਕੇਂਦਰਤ ਹੈ। ਉਹ ਵਪਾਰਕ ਲਗਜ਼ਰੀ ਅਤੇ ਪ੍ਰੀਮੀਅਮ ਹਾਉਸਿੰਗ ਹਿੱਸੇ ਵਿੱਚ ਬ੍ਰਾਂਡ ਨਾਮ ਸਨਟੈਕ ਸਾਈਨੀਆ ਅਤੇ ਸਿਗਨੇਚਰ ਦੇ ਅਧੀਨ ਕੰਮ ਕਰਦੀ ਹੈ।

 

Have something to say? Post your comment

 
 
 
 
 
Subscribe