ਚੰਡੀਗੜ੍ਹ : ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੇ ਲੱਗੇ ਇਲਜਾਮਾਂ ’ਤੇ ਸਫਾਈ ਦਿੱਤੀ ਹੈ। ਪੰਨੂ ਨੇ ਕਿਹਾ ਬਲਵਿੰਦਰ ਸਿੰਘ ਦੇ ਕਤਲ ਪਿੱਛੇ ਕਿਸੇ ਵੀ ਖਾਲਿਸਤਾਨੀ ਪੱਖੀ ਜਾਂ ਰੈਫਰੰਡਮ 2020 ਵਾਲੇ ਦਾ ਹੱਥ ਨਹੀਂ ਹੈ। ਪੰਨੂ ਨੇ ਕਿਹਾ ਰੈਫਰੰਡਮ 2020 ਦੀ ਲਹਿਰ ਸ਼ਾਂਤਮਈ ਹੈ ਨਾ ਕਿ ਹਥਿਆਰਬੰਦ। ਪੰਨੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਨਸ਼ਾ ਉਸ ਸਿਸਟਮ ਖਿਲਾਫ਼ ਹੈ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਤੇ ਜੋ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਨੇ। ਪੰਨੂ ਨੇ ਕਿਹਾ ਸਿਖਸ ਫੋਰ ਜਸਟਿਸ ਹਮੇਸ਼ਾ ਆਪਣੇ ਕੰਮਾਂ ਦੀ ਜਿੰਮੇਵਾਰੀ ਲੈਂਦੀ ਹੈ ਤੇ ਅੱਗੇ ਵੀ ਲੈਂਦੀ ਰਹੇਗੀ।