ਬਠਿੰਡਾ : ਵਿਆਹ ਸਮਾਗਮ ‘ਚ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਲਾੜੇ ਦੇ ਰਿਸ਼ਤੇ ਵਿੱਚੋਂ ਭਰਾ ਲੱਗਦੇ ਨੌਜਵਾਨ ਦੇ ਹੱਥ ਵਿੱਚ ਫੜੀ ਲਾਈਸੈਂਸੀ ਰਾਈਫਲ ਵਿੱਚੋਂ ਅਚਾਨਕ ਗੋਲੀ ਚਲ ਗਈ। ਗੋਲੀ ਲੱਗਣ ਕਾਰਨ ਲਾੜੇ ਦੀ ਮਾਂ ਸਣੇ ਤਿੰਨ ਗੰੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ। ਜਿਹਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਘਟਨਾ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਬੰਗੀ ਨਿਹਾਲ ਸਿੰਘ ਵਾਲਾ ਦੇ ਦੇ ਸਿਮਰਨਜੀਤ ਸਿੰਘ ਦਾ ਵਿਆਹ ਸੀ। ਚਾਰੇ ਪਾਸੇ ਖੁਸ਼ੀ ਦੀ ਲਹਿਰ ਸੀ। ਉਕਤ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਸਮਰਜੀਤ ਸਿੰਘ ਦਾ ਰਿਸ਼ਤੇ ਵਿਚੋਂ ਭਰਾ ਲੱਗਦੇ ਰਣਜੋਤ ਸਿੰਘ ਲਾਇਸੈਂਸੀ ਰਾਈਫਲ ਲੈ ਕੇ ਆਇਆ ਹੋਇਆ ਸੀ ਕਿ ਇਸ ਦੌਰਾਨ ਉਕਤ ਨੌਜਵਾਨ ਕੋਲੋਂ ਅਚਾਨਕ ਗੋਲੀ ਚੱਲ ਪਈ, ਜਿਸ ਕਾਰਨ ਸਿਮਰਜੀਤ ਸਿੰਘ ਦੀ ਮਾਂ ਅਤੇ ਵਿਆਹ ਵਿਚ ਸ਼ਾਮਲ ਹੋਣ ਆਇਆ ਜਸਵੀਰ ਸਿੰਘ ਅਤੇ ਜੋਬਨ ਸਿੰਘ ਜਖਮੀ ਹੋ ਗਏ, ਜਿਨ੍ਹਾਂ ਨੂੰ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਵਿਆਹ ਵਿੱਚ ਗੋਲੀ ਚਲਾਉਣ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਵਿਅਕਤੀਆਂ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।