ਫਾਜ਼ਿਲਕਾ : ਭਾਰਤ-ਪਾਕਿਸਤਾਨ ਸਰਹੱਦ 'ਤੇ ਫਾਜ਼ਿਲਕਾ ਖੇਤਰ ਵਿੱਚ ਅਬੋਹਰ 'ਚ BSF ਨੇ ਉਸ ਪਾਰ ਤੋਂ ਲਿਆਂਦੀ ਗਈ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅਬੋਹਰ ਸੈਕਟਰ ਵਿਚ BSF ਦੀ 96 ਬਟਾਲੀਅਨ ਦੇ ਜਵਾਨ 'ਤੇ ਸਨ। ਇਸੇ ਦੌਰਾਨ ਸੈਕਟਰ ਦੀ ਮੋਜ਼ਮ ਬੈਸ ਚੋਕੀ ਨੇੜੇ ਪਾਕਿਸਤਾਨੀ ਨਸ਼ਾ ਤਸਕਰਾਂ ਦੀ ਹਲਚਲ ਦਿਖਾਈ ਦਿਤੀ ਜਿਸ ਤੋਂ ਬਾਅਦ BSF ਜਵਾਨਾਂ ਨੇ ਗੋਲੀ ਚਲਾ ਦਿੱਤੀ ਪਰ ਕਿਸੇ ਵਜ੍ਹਾ ਕਾਰਨ ਪਾਕਿਸਤਾਨ ਨਸ਼ਾ ਤਸਕਰ ਮੌਕੇ ਤੋਂ ਭੱਜ ਗਏ। ਦੱਸ ਦਈਏ ਕਿ ਤਲਾਸ਼ੀ ਦੌਰਾਨ ਕੰਡਿਆਲੀ ਤਾਰ ਦੇ ਨੇੜੇ 2 ਪੈਕਟ ਹੈਰੋਇਨ ਬਰਾਮਦ ਹੋਈ। ਜਿਸ ਦਾ ਵਜ਼ਨ ਕਰੀਬ 2 ਕਿਲੋਗ੍ਰਾਮ ਸੀ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।