ਨਸ਼ੇ ਦੀ ਲੱਤ ਪੁਰੀ ਕਰਨ ਲਈ ਚੋਰੀਆਂ ਕਰਨ ਵਾਲਾ ਕਾਬੂ
ਚੰਡੀਗੜ੍ਹ, (ਸੱਚੀ ਕਲਮ ਬਿਉਰੋ): ਘਰ ਦਾ ਤਾਲਾ ਤੋੜ ਕੇ ਸਮਾਨ ਚੋਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ । ਫੜੇ ਗਏ ਮੁਲਜ਼ਮ ਦੀ ਪਛਾਣ ਦਸ਼ਮੇਸ਼ ਨਗਰ , ਨਵਾਂਗਾਂਵ ਦੇ ਰਹਿਣ ਵਾਲੇ ਇੰਦਰਜੀਤ (33) ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਮੁਲਜ਼ਮ ਤੋਂ ਚੋਰੀ ਦਾ ਆਈ ਪੈਡ ਸਮੇਤ ਕਰੀਬ ਇਕ ਲੱਖ ਰੁਪਏ ਦਾ ਸਾਮਾਨ ਬਰਾਦਮ ਕੀਤਾ ਹੈ। ਮੁਲਜ਼ਮ ਦੇ ਵਿਰੁਧ ਮਾਮਲਾ ਦਰਜ ਕਰਕੇ ਪੁਲਿਸ ਜਾਂਚ ਕਰ ਰਹੀ ਹੈ । ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸੈਕਟਰ 38 ਦੀ ਰਹਿਣ ਵਾਲੀ ਜਸਵਿੰਦਰ ਕੌਰ ਨੇ ਦੱਸਿਆ ਕਿ 22 ਅਪ੍ਰੈਲ ਨੂੰ ਉਹ ਵਿਦੇਸ਼ ਤੋਂ ਦੇਸ਼ ਆਈ ਸੀ । ਘਰ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ । ਇਸਦੇ ਬਾਅਦ ਜਦੋਂ ਉਹ ਅੰਦਰ ਵੜੀ ਤਾਂ ਵੇਖਿਆ ਕਿ ਘਰ ਦਾ ਸਮਾਨ ਵੀ ਇਧਰ - ਉਧਰ ਬਿਖਰਿਆ ਪਿਆ ਹੈ । ਘਰ ਦੀ ਉਪਰਲੀ ਮੰਜਲ ਤੇ ਜਾਕੇ ਉਨ੍ਹਾਂ ਨੇ ਵੇਖਿਆ ਕਿ ਚੋਰਾਂ ਨੇ ਘਰ ਦੀਆਂ ਟੂਟੀਆ ਚੋਰੀ ਕਰ ਲਈ ਹਨ । ਪੀੜਤ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਟੀਮ ਗਠਤ ਕਰਕੇ ਅਣਪਛਾਤੇ ਚੋਰ ਦੀ ਭਾਲ ਸ਼ੁਰੂ ਕੀਤੀ । ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਇਸੇ ਸੈਕਟਰ ਦੇ ਹੀ ਇਕ ਲਾਇਟ ਪਵਾਇੰਟ ਤੇ ਘੁੰਮ ਰਿਹਾ ਹੈ । ਪੁਲਿਸ ਨੇ ਤੁਰੰਤ ਏਰੀਆ ਦੀ ਨਾਕੇਬੰਦੀ ਕੀਤੀ । ਉਕਤ ਮੁਲਜ਼ਮ ਉਥੋਂ ਨਿਕਲਿਆਂ ਅਤੇ ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸਦੇ ਹੱਥ ਵਿਚ ਇਕ ਬੈਗ ਵੀ ਸੀ । ਪੁਲਿਸ ਨੇ ਬੈਗ ਦੀ ਤਲਾਸ਼ੀ ਲਈ ਜਿਸ ਵਿਚੋ ਚੋਰੀ ਦੀਆਂ ਟੂਟੀਆਂ ਨਿਕਲੀ । ਮੁਲਜ਼ਮ ਨੂੰ ਪੁਲਿਸ ਨੇ ਤੁਰੰਤ ਸਬੰਧਤ ਏਰੀਆ ਦੇ ਥਾਣੇ ਲੈ ਗਈ ਜਿਥੇ ਉਸ ਤੋਂ ਪੁੱਛਗਿਛ ਵਿਚ ਸਾਹਮਣੇ ਆਇਆ ਕਿ ਬੀਤੇ ਦਿਨੀ ਸੈਕਟਰ -38 ਦੇ ਮਕਾਨ ਵਿਚ ਹੋਈ ਚੋਰੀ ਵਿਚ ਵੀ ਉਸਦਾ ਹੱਥ ਸੀ । ਪੁਲਿਸ ਨੇ ਘਰ ਤੋਂ ਚੋਰੀ ਹੋਏ ਦੋ ਆਈ ਫੋਨ, ਆਈ ਪੈਡ ਵੀ ਬਰਾਮਦ ਕਰ ਲਿਆ ਹੈ । ਮੁਲਜ਼ਮ ਤੋਂ ਬਰਾਮਦ ਸਮਾਨ ਦੀ ਕੀਮਤ ਕਰੀਬ ਇਕ ਲੱਖ ਰੁਪਏ ਹੈ । ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕਿਸੇ ਪ੍ਰਾਪਰਟੀ ਡੀਲਰ ਦੇ ਨਾਲ ਕੰਮ ਕਰਦਾ ਸੀ ਅਤੇ ਨਸ਼ੇ ਦੀ ਮਾੜੀ ਆਦਤ ਨੂੰ ਪੂਰਾ ਕਰਨ ਲਈ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ । ਉਸਦੀ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਹੈ।
ਚੋਰੀ ਅੰਜਾਮ ਦੇਣ ਵਾਲੇ ਨਾਬਾਲਗ਼ ਕਾਬੂ
ਚੰਡੀਗੜ੍ਹ, (): ਸੈਕਟਰ - 24 ਦੇ ਇਕ ਘਰ ਤੋਂ ਸੋਨੇ - ਚਾਂਦੀ ਦੇ ਗਹਿਣੇ ਸਮੇਤ ਨਗਦੀ ਚੋਰੀ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਫੜੇ ਗਏ ਮੁਲਜ਼ਮ ਦੀ ਉਮਰ 16 ਅਤੇ 17 ਸਾਲ ਹੈ , ਜਿਨ੍ਹਾਂ ਤੋਂ ਪੁਲਿਸ ਨੇ ਚੋਰੀ ਹੋਏ ਗਹਿਣਾ ਬਰਾਮਦ ਕਰ ਲਏ ਹਨ । ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਮੰਗਲਵਾਰ ਜਿਲਾ ਅਦਾਲਤ ਵਿਚ ਪੇਸ਼ ਕੀਤਾ , ਜਿਥੇ ਕੋਰਟ ਨੇ ਦੋਹਾਂ ਨੂੰ ਜੁਵੇਲਨਾਇਲ ਜਸਟੀਸ ਹੋਮ ਭੇਜ ਦਿਤਾ ਹੈ । ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸੈਕਟਰ - 24 ਦੇ ਰਹਿਣ ਵਾਲੇ ਰਾਜੂ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਕੁੱਝ ਦਿਨਾਂ ਲਈ ਪਰਵਾਰ ਦੇ ਨਾਲ ਆਪਣੇ ਪਿੰਡ ਗਏ ਹੋਏ ਸਨ । 21 ਅਪ੍ਰੈਲ ਨੂੰ ਜਦੋ ਉਹ ਵਾਪਸ ਆਏ ਤਾਂ ਵੇਖਿਆ ਕਿ ਘਰ ਦਾ ਸਾਰਾ ਸਮਾਨ ਬਿਖਰਿਆ ਪਿਆ ਹੈ । ਉਨ੍ਹਾਂ ਨੇ ਜਦੋਂ ਅਲਮਾਰੀ ਖੋਲੀ ਤਾਂ ਵੇਖਿਆ ਕਿ ਲਾਕਰ ਦਾ ਤਾਲਾ ਵੀ ਟੁੱਟਿਆ ਹੋਇਆ ਹੈ ਅਤੇ ਉਸ ਵਿਚ ਰੱਖੇ 5 ਹਜਾਰ ਰੁਪਏ ਸਮੇਤ ਇਕ ਸਿਲਵਰ ਅਤੇ ਇਕ ਸੋਨੇ ਦੀ ਚੇਨ ਅਤੇ ਹੋਰ ਸਮਾਨ ਨੂੰ ਚੋਰਾਂ ਨੇ ਚੋਰੀ ਕਰ ਲਿਆ ਹੈ । ਪੀੜਤ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ । ਮੌਕੇ ਤੇ ਪੁਲਿਸ ਨੇ ਪਹੁੰਚਕੇ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ । ਪੁਲਿਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਮੁਲਜ਼ਮ ਸੈਕਟਰ - 24 ਦੇ ਹੀ ਰਹਿਣ ਵਾਲੇ ਹਨ । ਪੁਲਿਸ ਨੇ ਤੁਰੰਤ ਏਰੀਆ ਦੀ ਨਾਕੇਬੰਦੀ ਕੀਤੀ । ਇਸ ਦੌਰਾਨ ਜਿਵੇਂ ਹੀ ਦੋਵੇਂ ਮੁਲਜ਼ਮ ਉਥੇ ਤੋਂ ਨਿਕਲੇ ਪੁਲਿਸ ਕਰਮਚਾਰੀਆਂ ਨੇ ਉਨ੍ਹਾ ਨੂੰ ਫੜ ਲਿਆ ਅਤੇ ਸੈਕਟਰ - 11 ਦੇ ਥਾਣੇ ਲੈ ਗਏ । ਜਿਥੇ ਉਨ੍ਹਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਮਹਿਲਾ ਦਾ ਮੋਬਾਇਲ ਖੋਹ ਕੇ ਤਿੰਨ ਮੁਲਜ਼ਮ ਫਰਾਰ
ਚੰਡੀਗੜ੍ਹ, () : ਰਾਮਦਰਾਬਾਰ ਵਿਚ ਐਕਟਿਵਾ ਸਵਾਰ ਤਿੰਨ ਸਨੇਚਰ ਮਹਿਲਾ ਦਾ ਫੋਨ ਝਪਟਕੇ ਫਰਾਰ ਹੋ ਗਏ । ਪੁਲਿਸ ਨੇ ਅਣਪਛਾਤੇ ਝਪਟਮਾਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਮੁਲਜ਼ਮਾਂ ਦੀ ਪਛਾਣ ਲਈ ਪੁਲਿਸ ਨੇੜੇ-ਤੇੜੇ ਲੱਗੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ । ਜਾਣਕਾਰੀ ਮੁਤਾਬਕ ਰਾਮਦਰਵਾਰ ਦੀ ਰਹਿਣ ਵਾਲੀ ਇਕ ਮਹਿਲਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸੋਮਵਾਰ ਦੀ ਸ਼ਾਮ ਨੂੰ ਕਿਸੇ ਕੰਮ ਤੋਂ ਘਰ ਤੋਂ ਬਾਹਰ ਗਈ ਸੀ । ਵਾਪਸ ਆਉਂਦੇ ਹੋਏ ਜਿਵੇਂ ਹੀ ਉਹ ਥ੍ਰੀ ਬੀ ਆਰ ਡੀ ਤੋਂ ਰਾਮ ਦਰਬਾਰ ਰੋਡ ਦੇ ਕੋਲ ਪਹੁੰਚੀ , ਉਦੋਂ ਇਕ ਐਕਟਿਵਾ ਤੇ ਸਵਾਰ ਤਿੰਨ ਝਪਟਮਾਰਾਂ ਨੇ ਉਸਦਾ ਮੋਬਾਇਲ ਖੌਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ । ਮਹਿਲਾ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਦੀ ਦਿਤੀ । ਸੂਚਨਾ ਪਾਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਕਰਦੇ ਹੋਏ ਅਣਪਛਾਤੇ ਝਪਟਮਾਰਾਂ ਦੇ ਵਿਰੁਧ ਮਾਮਲਾ ਦਰਜ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ ।