ਨਵੀਂ ਦਿੱਲੀ : ਦੇਸ਼ ਭਰ 'ਚ ਕੇਂਦਰ ਸਰਕਾਰ ਵੱਲੋਂ ਅਨਲੌਕ 5 ਤਹਿਤ ਦਿੱਤੀਆਂ ਰਿਆਇਤਾਂ 'ਤੇ ਅੱਜ ਤੋਂ ਕਈ ਸੂਬਿਆਂ 'ਚ ਅਮਲ ਸ਼ੁਰੂ ਹੋ ਜਾਵੇਗਾ। ਅਨਲੌਕ 5 'ਚ ਕੇਂਦਰ ਸਰਕਾਰ ਨੇ ਸਿਨੇਮਾਘਰ ਕੁਝ ਸ਼ਰਤਾਂ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ। ਲੌਕਡਾਊਨ ਮਗਰੋਂ ਪਹਿਲੀ ਵਾਰ ਸਿਨੇਮਾਘਰ ਅੱਜ ਖੋਲ੍ਹੇ ਜਾਣਗੇ। ਅਜਿਹੇ 'ਚ ਸਿਨੇਮਾ ਹਾਲ ਖੋਲ੍ਹਣ ਦੀ ਤਿਆਰੀ ਸ਼ੁਰੂ ਹੈ। ਬੇਸ਼ੱਕ ਸਿਮੇਨਾਘਰ ਖੁੱਲ੍ਹ ਰਹੇ ਹਨ ਪਰ ਕੋਰੋਨਾ ਦੇ ਦੌਰ 'ਚ ਫਿਲਮ ਦੇਖਣ ਜਾਣਲ ਵਾਲਿਆਂ ਦਾ ਨਵਾਂ ਤਜ਼ਰਬਾ ਹੋਵੇਗਾ। ਰਿਪੋਰਟਾਂ ਮੁਤਾਬਕ ਦੇਸ਼ ਦੇ 10 ਸੂਬਿਆਂ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਆਪਣੇ ਸਿਨੇਮਾਘਰ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਗਮਾਡਾ ਜਾਇਦਾਦਾਂ ਦੀ ਈ-ਨਿਲਾਮੀ 26 ਅਕਤੂਬਰ ਤੱਕ ਰਹੇਗੀ ਜਾਰੀ
ਸਿਨੇਮਾਘਰ ਪਹੁੰਚ ਕੇ ਫਿਲਮ ਦੇਖਣ ਵਾਲਿਆਂ ਨੂੰ ਈ-ਟਿਕਟ ਜ਼ਰੀਏ ਐਂਟਰੀ ਮਿਲੇਗੀ। ਕੋਰੋਨਾ ਕਾਲ ਤੋਂ ਪਹਿਲਾਂ ਸਿਨੇਮਾ ਘਰਾਂ 'ਚ ਦਾਖਲ ਹੋਣ ਲਈ ਕਾਗਜ਼ੀ ਟਿਕਟ ਦਿਖਾਉਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਏਨਾ ਹੀ ਨਹੀਂ ਜੋ ਲੋਕ ਸਿਨੇਮਾ ਘਰ ਦੇ ਕਾਊਂਟਰ 'ਤੇ ਜਾਕੇ ਵੀ ਟਿਕਟ ਖਰੀਦਣਗੇ ਉਨ੍ਹਾਂ ਨੂੰ ਵੀ ਈ ਟਿਕਟ ਹੀ ਮਿਲੇਗਾ। ਈ ਟਿਕਟ ਲੈਣ ਤੋਂ ਬਾਅਦ ਦਰਸ਼ਕ ਸਿਨੇਮਾ ਘਰ 'ਚ ਦਾਖਲ ਹੋ ਸਕਣਗੇ।
ਇਹ ਵੀ ਪੜ੍ਹੋ : ਪਰਾਲੀ ਸਾੜਨ ਤੋਂ ਰੋਕਣ ਆਏ ਪਾਵਰ ਕਾਮ ਦੇ ਦੋ ਮੁਲਾਜ਼ਮ ਕਿਸਾਨਾਂ ਨੇ ਬਣਾਏ ਬੰਦੀ
ਸਿਨੇਮਾ ਘਰ ਦੇ ਅੰਦਰ ਓਹੀ ਲੋਕ ਜਾ ਸਕਣਗੇ ਜਿੰਨ੍ਹਾਂ ਦੀ ਉਮਰ 6 ਸਾਲ ਤੋਂ ਉੱਪਰ ਤੇ 60 ਸਾਲ ਤੋਂ ਹੇਠਾਂ ਹੋਵੇਗੀ। 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਫਿਲਹਾਲ ਸਿਨੇਮਾ ਹਾਲ 'ਚ ਜਾਕੇ ਫਿਲਮ ਨਹੀਂ ਦੇਖ ਸਕਣਗੇ। ਇਸ ਤੋਂ ਇਲਾਵਾ ਸਿਨੇਮਾ ਘਰ 'ਚ ਉਨ੍ਹਾਂ ਦੀ ਸਮਰੱਥਾ ਦੇ ਹਿਸਾਬ ਨਾਲ ਸਿਰਫ 50 ਫੀਸਦ ਦਰਸ਼ਕ ਹੀ ਕਿਸੇ ਫਿਲਮ ਦਾ ਮਜ਼ਾ ਲੈ ਸਕਣਗੇ। ਇਸ ਲਈ ਸਿਨੇਮਾ ਮਾਲਕਾਂ ਨੂੰ ਦਰਸ਼ਕਾਂ ਲਈ ਇਕ ਸੀਟ ਛੱਡ ਕੇ ਬੈਠਣ ਦਾ ਇੰਤਜ਼ਾਮ ਕਰਨਾ ਹੋਵੇਗਾ। ਯਾਨੀ ਦਰਸ਼ਕ ਦੇ ਨਾਲ ਵਾਲੀ ਸੀਟ ਖਾਲੀ ਰੱਖਣੀ ਹੋਵੇਗੀ।
ਇਹ ਵੀ ਪੜ੍ਹੋ : ਪੈਨਸ਼ਨਾਂ ਦੇ ਫਾਰਮ ਭਰਨ ਲਈ ਨਵਾਂ ਆਨਲਾਈਨ ਸਾਫਟਵੇਅਰ ਤਿਆਰ
ਫਿਲਮ ਦੇਖਣ ਵਾਲੇ ਦਰਸ਼ਕਾਂ ਦੋ ਮੋਬਾਇਲ 'ਚ ਆਰੋਗਿਆ ਸੇਤੂ ਐਪ ਹੋਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਿਨੇਮਾ ਹਾਲ ਦੇ ਅੰਦਰ ਕੁਝ ਵੀ ਖਾਣ ਪੀਣ ਦੀ ਮਨਾਹੀ ਹੋਵੇਗੀ। ਯਾਨੀ ਹੁਣ ਦਰਸ਼ਕ ਫਿਲਮ ਦੇ ਨਾਲ ਪੌਪ ਕੌਰਨਸ ਦਾ ਮਜ਼ਾ ਨਹੀਂ ਲੈ ਸਕਣਗੇ। ਨਾਲ ਹੀ ਸੈਨੀਟਾਇਜ਼ੇਸ਼ਨ ਦਾ ਖਾਸ ਖਿਆਲ ਰੱਖਣਾ ਪਵੇਗਾ।