Saturday, November 23, 2024
 
BREAKING NEWS
ਪੰਜਾਬ ਦੇ 7 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟभारतीय किसान यूनियन एकता उगराहां की तरफ से आज बरनाला के हंडियाया के पास नेशनल हाईवे रोककर रोष प्रदर्शन किया गया ਦਿੱਲੀ-ਯੂਪੀ 'ਚ ਸੰਘਣੀ ਧੁੰਦ ਦੀ ਚੇਤਾਵਨੀ, ਹਿਮਾਚਲ-ਉਤਰਾਖੰਡ 'ਚ ਵੀ ਠੰਡ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਨਵੰਬਰ 2024)ਦਸੰਬਰ ਦੇ ਅਖੀਰ ’ਚ ਹੋਣਗੀਆਂ ਪੰਜਾਬ MC ਚੋਣਾਂਜਲੰਧਰ 'ਚ ਐਨਕਾਊਂਟਰ ਤੋਂ ਬਾਅਦ ਲੰਡਾ ਗੈਂਗ ਦੇ 2 ਮੈਂਬਰ ਗ੍ਰਿਫਤਾਰਭਾਰਤ Vs ਆਸਟ੍ਰੇਲੀਆ : ਪਹਿਲੇ ਹੀ ਦਿਨ ਕੁੱਲ 17 ਵਿਕਟਾਂ ਡਿੱਗੀਆਂ, ਬਣ ਗਿਆ ਨਵਾਂ ਰਿਕਾਰਡAAP ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ, ਜਾਣੋ ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀਛੱਤੀਸਗੜ੍ਹ: ਸੁਕਮਾ ਵਿੱਚ ਮੁੱਠਭੇੜ, ਸੁਰੱਖਿਆ ਬਲਾਂ ਨੇ 10 ਨਕਸਲੀ ਮਾਰੇਕੈਮੀਕਲ ਫੈਕਟਰੀ 'ਚ ਗੈਸ ਲੀਕ, ਤਿੰਨ ਦੀ ਮੌਤ

ਚੰਡੀਗੜ੍ਹ / ਮੋਹਾਲੀ

ਪੰਜਾਬ 'ਚ ਅੱਜ ਕੋਰੋਨਾ ਕਾਰਨ 31 ਮੌਤਾਂ 'ਤੇ 549 ਨਵੇਂ ਮਾਮਲਿਆਂ ਦੀ ਪੁਸ਼ਟੀ

October 14, 2020 10:15 PM
ਚੰਡੀਗੜ੍ਹ  :  ਸੂਬੇ ਦੇ ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਅੱਜ 31 ਮਰੀਜ਼ ਕੋਰੋਨਾ ਕਾਰਨ ਦਮ ਤੋੜ ਗਏ ਹਨ ਜਦਕਿ 549 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅੱਜ ਦੇ ਮਰੀਜ਼ਾਂ ਸਣੇ ਕੋਰੋਨਾ ਦਾ ਅੰਕੜਾ 1 ਲੱਖ 25 ਹਜ਼ਾਰ 760 ਤੱਕ ਪਹੁੰਚ ਗਿਆ ਹੈ। ਇਸਦੇ ਇਲਾਵਾ ਅੱਜ 970 ਮਰੀਜ਼ ਕੋਰੋਨਾ ਕਾਰਨ ਠੀਕ ਹੋਏ ਹਨ। ਹੁਣ ਠੀਕ ਹੋਏ ਮਰੀਜ਼ 1ਲੱਖ 14 ਹਜ਼ਾਰ 75 ਹੋ ਗਏ ਹਨ। ਅੱਜ ਮਰਨ ਵਾਲਿਆਂ 'ਚ ਮੁਹਾਲੀ 9, ਜਲੰਧਰ 5, ਲੁਧਿਆਣਾ 3, ਪਟਿਆਲਾ 3, ਫਿਰੋਜ਼ਪੁਰ 2, ਮੁਕਤਸਰ 2, ਪਠਾਨਕੋਟ 2, ਅੰਮ੍ਰਿਤਸਰ 1, ਬਰਨਾਲਾ 1, ਫਰੀਦਕੋਟ 1, ਹੁਸ਼ਿਆਰਪੁਰ 1 'ਤੇ ਸੰਗਰੂਰ ਤੋਂ 1 ਸ਼ਾਮਿਲ ਹਨ। 
 
 
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 22 ਲੱਖ 18 ਹਜ਼ਾਰ 914 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 1 ਲੱਖ 25 ਹਜ਼ਾਰ 760 ਕੇਸ ਪਾਜ਼ੇਟਿਵ ਪਾਏ ਗਏ ਹਨ। 1 ਲੱਖ 14 ਹਜ਼ਾਰ 075 ਮਰੀਜ਼ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਚਲੇ ਗਏ ਹਨ। 7760 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 176 ਮਰੀਜ਼ ਆਕਸੀਜਨ ਸਹਾਰੇ ਹਨ 'ਤੇ 32 ਵੈਂਟੀਲੇਟਰ 'ਤੇ ਹਨ। ਪੂਰੇ ਪੰਜਾਬ 'ਚੋਂ ਹੁਣ ਤੱਕ 3925 ਮਰੀਜ਼ ਦਮ ਤੋੜ ਗਏ ਹਨ। 
ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ 'ਚੋਂ ਆਕਸੀਜਨ ਸਪੋਰਟ 'ਤੇ ਆਈਸੀਯੂ ਮਰੀਜ਼ਾਂ ਦੀ ਗਿਣਤੀ ਨਿੱਲ ਆਈ ਹੈ। ਲੁਧਿਆਣਾ 3, ਹੁਸ਼ਿਆਰਪੁਰ 2, ਕਪੂਰਥਲਾ 1, ਬਠਿੰਡਾ 1, ਜਲੰਧਰ 1 ਵੈਂਟੀਲੇਟਰ 'ਤੇ ਪਾਏ ਗਏ ਹਨ। ਪੂਰੇ ਪੰਜਾਬ ਵਿੱਚੋਂ 29 ਹਜ਼ਾਰ 447 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। 
 

Have something to say? Post your comment

Subscribe