ਚੰਡੀਗੜ੍ਹ : ਪੰਜਾਬ ਵਿਚ ਅੰਦੋਲਨ ਕਰ ਰਹੀਆਂ 30 ਕਿਸਾਨ ਜੱਥੇਬੰਦੀਆਂ ਵੱਲੋ ਕੇੰਦਰ ਸਰਕਾਰ ਨਾਲ ਗੱਲ ਬਾਤ ਕਰਨ ਦੀ ਸਹਿਮਤੀ ਤੋਂ ਬਾਅਦ ਅੱਜ ਦਿੱਲੀ ਵਿਖੇ ਕੇਂਦਰੀ ਖੇਤੀ ਮੰਤਰਾਲੇ ਨਾਲ ਇਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਗੱਲ ਬਾਤ ਕਰਨ ਲਈ ਕਿਸਾਨਾਂ ਵੱਲੋ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਅੱਜ ਦੀ ਮੀਟਿੰਗ ਤੋਂ ਬਾਅਦ ਹੀ ਪੰਜਾਬ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਭਵਿੱਖ ਬਾਰੇ ਫੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ
ਜਦਕਿ ਇਸਤੋਂ ਪਹਿਲਾ ਕੇਂਦਰੀ ਖੇਤੀ ਮੰਤਰਾਲੇ ਨੇ ਪੰਜਾਬ ਸਰਕਾਰ ਨਾਲ ਵੈਬਿਨਾਰ ਰਾਹੀਂ ਮੀਟਿੰਗ ਕਰਕੇ ਕਿਸਾਨਾਂ ਨਾਲ ਗੱਲ ਬਾਤ ਦੇ ਨੁਕਤੇ ਹਾਸਿਲ ਕੀਤੇ। ਦੂਜੇ ਪਾਸੇ ਭਾਵੇਂ ਕਿਸਾਨ ਜੱਥੇਬੰਦੀਆਂ ਵੱਲੋ ਚੱਲ ਰਹੇ ਅੰਦੋਲਨ ਬਾਰੇ ਅਗਲਾ ਫੈਸਲਾ ਹਾਲੇ ਕੀਤਾ ਜਾਣਾ ਹੈ , ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲ ਧਰਨੇ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਫਿਲਹਾਲ ਇਕੱਲੀ ਜਥੇਬੰਦੀ ਦਾ ਹੈ. ਜਦਕਿ ਜਥੇਬੰਦੀ ਵੱਲੋ ਬਾਕੀ ਸਾਰੇ ਅੰਦੋਲਨ ਪਹਿਲਾਂ ਵਾਂਗ ਹੀ ਜਾਰੀ ਹਨ।