ਢਾਕਾ : ਇਸ ਸਾਲ ਨਵੰਬਰ 'ਚ ਸੰਯੁਕਤ ਅਰਬ ਅਮੀਰਾਤ (UAE) 'ਚ ਪ੍ਰਸਤਾਵਿਤ ਅੰਡਰ-19 ਏਸ਼ਿਆ ਕੱਪ ਨੂੰ 2021 ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਮਝਿਆ ਜਾਂਦਾ ਹੈ ਕਿ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ACC) ਨੇ ਇਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਤੋਂ ਪਹਿਲਾਂ ਬੋਰਡ ਮੈਬਰਾਂ ਤੋਂ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਇਸ 'ਤੇ ਆਪਣੀ ਰਾਏ ਰੱਖਣ ਲਈ ਕਿਹਾ ਸੀ। ਇਸ ਟੂਰਨਾਮੈਂਟ ਦਾ ਪ੍ਰਬੰਧ ਹੁਣ 2021 'ਚ ਸਹੀ ਸਮੇਂ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 12 ਅਕਤੂਬਰ 1920 ਦੀ ਅੰਮ੍ਰਿਤਸਰ ਦੀ ਇੱਕ ਸੱਚੀ ਘਟਨਾ
BCB ਦੇ ਗੇਮ ਡਿਵੈਲਪਮੈਂਟ ਮੈਨੇਜਰ AEM ਕਵਸਾਰ ਨੇ ਕਿਹਾ ਕਿ ਇਸ ਸਾਲ ਨਵੰਬਰ 'ਚ ਯੂ.ਏ.ਈ. 'ਚ ਪ੍ਰਸਤਾਵਿਤ ਅੰਡਰ-19 ਏਸ਼ੀਆ ਕੱਪ ਨੂੰ 2021 ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਏ.ਸੀ.ਸੀ. ਸਹੀ ਸਮੇਂ 'ਚ ਅਗਲੇ ਸਾਲ ਇਸ ਟੂਰਨਾਮੈਂਟ ਨੂੰ ਆਯੋਜਿਤ ਕਰੇਗਾ।
ਇਹ ਵੀ ਪੜ੍ਹੋ : ਮਾਂ ਸਣੇ ਤਿੰਨ ਬੱਚੀਆਂ ਨੂੰ ਇਨੋਵਾ ਗੱਡੀ ਨੇ ਕੁਚਲਿਆ
ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਮੇਜ਼ਬਾਨ ਯੂ.ਏ.ਈ. ਸਮੇਤ ਦੋ ਕੁਆਲੀਫਾਇੰਗ ਟੀਮਾਂ ਨੂੰ ਇਸ 'ਚ ਹਿੱਸਾ ਲੈਣਾ ਸੀ। ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਨੂੰ ਸਤੰਬਰ 'ਚ ਹੋਣਾ ਸੀ ਜਿਸ ਨੂੰ ਕੋਰੋਨਾ ਕਾਰਨ ਮੁਲਤਵੀ ਕੀਤਾ ਸੀ।