Saturday, November 23, 2024
 

ਚੰਡੀਗੜ੍ਹ / ਮੋਹਾਲੀ

ਔਰਤ ਦੇ ਸਿਰ ਤੋਂ ਲੰਘਿਆ ਟਰੱਕ, ਮੌਤ

April 23, 2019 05:22 PM

ਐਸ.ਏ.ਐਸ. ਨਗਰ, (ਸੱਚੀ ਕਲਮ ਬਿਊਰੋ) : ਸੋਹਾਣਾ ਥਾਣੇ ਦੇ ਅਧੀਨ ਪੈਂਦੇ ਰਾਧਾ ਸਵਾਮੀ ਚੌਂਕ ਕੋਲ ਇਕ ਟਰੱਕ ਚਾਲਕ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਆਪਣੀ ਚਪੇਟ 'ਚ ਲੈ ਲਿਆ। ਇਸ ਹਾਦਸੇ ਵਿਚ ਐਕਟਿਵਾ ਪਿੱਛੇ ਬੈਠੀ ਦੇਵੀ ਨਾਂ ਦੀ 42 ਸਾਲ ਦੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਉਸਦਾ ਪਤੀ ਸੁਧਾਮਾ ਪ੍ਰਸਾਦ ਯਾਦਵ ਵਾਸੀ ਡੇਰਾਬੱਸੀ ਨੂੰ ਮਾਮੂਲੀ ਸੱਟਾਂ ਵੱਜੀਆਂ।
ਮੌਕੇ 'ਤੇ ਸੋਹਾਣਾ ਥਾਣੇ ਤੋਂ ਪਹੁੰਚੇ ਜਾਂਚ ਅਧਿਕਾਰੀ ਸੰਜੈ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇਵੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫ਼ੇਜ਼-6 ਸਿਵਲ ਹਸਪਤਾਲ ਦੀ ਮਾਰਚਰੀ ਵਿਚ ਰੱਖਿਆ ਗਿਆ ਹੈ ਭਲਕੇ ਉਸਦਾ ਪੋਸਟਮਾਰਟਮ ਕਰਵਾਇਆ ਜਾਏਗਾ। ਘਟਨਾ ਤੋਂ ਬਾਅਦ ਟਰੱਕ ਚਾਲਕ ਆਪਣਾ ਟਰੱਕ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਸੋਹਾਣਾ ਥਾਣੇ 'ਚ ਅਣਪਛਾਤੇ ਟਰੱਕ ਚਾਲਕ ਖਿਲਾਫ ਆਈਪੀਸੀ ਦੀ ਧਾਰਾ 304ਏ 'ਤੇ 279 ਦੇ ਤਹਿਤ ਮਾਮਲਾ ਦਰਜ ਕਰ ਉਸ ਦਾ ਟਰੱਕ ਕਬਜ਼ੇ ਵਿਚ ਲੈ ਲਿਆ ਹੈ।
ਜਾਂਚ ਅਧਿਕਾਰੀ ਸੰਜੈ ਕੁਮਾਰ ਨੇ ਸੁਧਾਮਾ ਪ੍ਰਸਾਦ ਯਾਦਵ 'ਤੇ ਉਸ ਦੀ ਪਤਨੀ ਦੇਵੀ ਐਕਟਿਵਾ 'ਤੇ ਡੇਰਾਬੱਸੀ ਤੋਂ ਆਰ.ਟੀ.ਓ. ਦਫ਼ਤਰ ਜਾ ਰਹੇ ਸਨ। ਰਾਧਾ ਸਵਾਮੀ ਚੌਂਕ ਕੋਲ ਤੇਜ਼ ਰਫ਼ਤਾਰ ਇਕ ਟਰੱਕ ਚਾਲਕ ਨੇ ਉਨ੍ਹਾਂ ਨੂੰ ਅਪਣੀ ਚਪੇਟ 'ਚ ਲੈ ਲਿਆ, ਜਿਸ ਕਾਰਨ ਦੇਵੀ ਦੇ ਸਿਰ ਉਤੋਂ ਟਰੱਕ ਲੰਘਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਫੁੱਟਪਾਥ 'ਤੇ ਡਿੱਗੇ ਉਸ ਦੇ ਪਤੀ ਸੁਧਾਮਾ ਦਾ ਬਚਾਅ ਹੋ ਗਿਆ। ਇਸ ਘਟਨਾ ਕਾਰਨ ਸੜਕ 'ਤੇ ਜਾਮ ਵੀ ਲੱਗਿਆ ਰਿਹਾ।

 

Have something to say? Post your comment

Subscribe