ਫਰੀਦਕੋਟ : ਸ਼ਹਿਰ ਮਲੋਟ ਦੀ ਵਾਰਡ ਨੰਬਰ 1 ਦੇ ਲਾਈਨਮੈਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੁਸਾਈਡ ਨੋਟ ਵਿੱਚ SDO ‘ਤੇ ਜੇਈ ਨੂੰ ਜਿੰਮੇਵਾਰ ਠਹਿਰਾਇਆ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਲਾਈਨਮੈਨ ਸੁਖਦੇਵ ਸਿੰਘ ਨੂੰ ਵਿਭਾਗ ਨੇ ਸਸਪੈਂਡ ਕੀਤਾ ਹੋਇਆ ਸੀ। ਉਸ ਨੇ ਦੁਪਹਿਰ ਦੇ ਬਾਦ ਫਾਹਾ ਲੈ ਕੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ। ਪਰਿਵਾਰ ਨੂੰ ਮ੍ਰਿਤਕ ਦਾ ਹੱਥ ਨਾਲ ਲਿਖਿਆ ਇਕ ਸੁਸਾਈਡ ਨੋਟ ਮਿਲਿਆ ਜਿਸ ਵਿਚ ਉਸ ਨੇ ਮਲੋਟ ਦੇ ਇਕ SDO ਅਤੇ ਜੇਈ ਦਾ ਨਾਂ ਲਿਖ ਕਿ ਲਿਖਿਆ ਹੈ ਉਹ ਅਧਿਕਾਰੀ ਉਸਤੋਂ 1 ਲੱਖ ਰੁਪਏ ਰਿਸ਼ਵਤ ਮੰਗਦੇ ਸਨ। ਥਾਣਾ ਸਦਰ ਮਲੋਟ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।