ਚੰਡੀਗੜ੍ਹ : ਬੀਤੀ ਰਾਤ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇਤਾ ਦੇ ਕਤਲ ਨੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਾਲੇ ਇਕ ਦਿਨ ਪਹਿਲਾਂ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਵਿਚ ਇੱਕ ਨੌਜਵਾਨ ਦਾ ਕਤਲ ਹੋਇਆ ਸੀ। ਚੰਡੀਗੜ੍ਹ ਵਿਚ ਮਾਰੇ ਗਏ ਵਿਦਿਆਰਥੀ ਲੀਡਰ ਦੀ ਪਹਿਚਾਣ ਗੁਰਲਾਲ ਬਰਾੜ ਵਜੋਂ ਹੋਈ ਹੈ ਜੋ ਕੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਇਸ ਸਮੇ ਮੋਹਾਲੀ ਵਿਚ ਰਹਿ ਰਿਹਾ ਸੀ। ਉਹ ਕਲ ਰਾਤ ਨੂੰ ਚੰਡੀਗੜ੍ਹ ਉਦਯੋਗਿਕ ਖੇਤਰ 1, ਵਿਚ ਸਤਿਥ ਪਲੇ ਬੁਆਏ ਕਲੱਬ ਵਿਚ ਆਪਣੇ ਦੋਸਤ ਸੰਦੀਪ ਦੇ ਨਾਲ ਇੱਕ ਹੋਰ ਦੋਸਤ ਦੀ ਜਨਮ ਦਿਨ ਪਾਰਟੀ ਵਿਚ ਆਇਆ ਸੀ। ਰਾਤ ਲਗਭਗ 12.30, ਵਜੇ ਉਹ ਇਕੱਲਾ ਹੀ ਕਲੱਬ ਤੋਂ ਘਰ ਜਾਣ ਲਈ ਨਿਕਲਿਆ ਜਿਥੇ ਪਹਿਲਾਂ ਤੋਂ ਉਦੜੇਕ ਕਰ ਰਹੇ ਅਣ ਪਛਾਤੇ ਦੋਸ਼ੀਆਂ ਨੇ ਗੋਲੀਆਂ ਦੀ ਬੁਸ਼ਾੜ ਕਰ ਦਿੱਤੀ। ਗੁਰਲਾਲ ਬਰਾੜ ਨੂੰ ਤਿੰਨ ਗੋਲੀਆਂ ਲੱਗੀਆਂ। ਉਸਨੂੰ ਤੁਰੰਤ PGI ਚੰਡੀਗੜ੍ਹ ਭੇਜਿਆ ਗਿਆ ਜੂਠੇ ਉਸ ਦੀ ਮੌਤ ਹੋ ਗਈ। ਪੁਲਿਸ CCTV ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਗੁਰਲਾਲ ਬਰਾੜ ਵਿਰੁੱਧ ਚੰਡੀਗੜ੍ਹ ਪੁਲਿਸ ਨੇ ਵੀ ਕੁਝ ਮਾਮਲੇ ਦਰਜ ਕੀਤੇ ਹੋਏ ਸਨ।