ਵਾਸ਼ਿੰਗਟਨ : ਅਮਰੀਕਾ ਵਿਚ ਲੋਕ ਜਿੱਥੇ ਇਕ ਪਾਸੇ ਕੋਰੋਨਾਵਾਇਰਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਉੱਥੇ ਇਸ ਦੇ ਫਿਲਾਡੇਲਫੀਆ ਸ਼ਹਿਰ ਵਿਚ 72 ਸਾਲਾ ਬਾਅਦ ਵਾਪਰੀ ਇਕ ਘਟਨਾ ਨਾਲ ਸਥਾਨਕ ਲੋਕ ਦਹਿਸ਼ਤ ਵਿਚ ਆ ਗਏ। ਫਿਲਾਡੇਲਫੀਆ ਸ਼ਹਿਰ ਵਿਚ 1500 ਤੋਂ ਵਧੇਰੇ ਪ੍ਰਵਾਸੀ ਪੰਛੀ 2 ਅਕਤੂਬਰ ਨੂੰ ਅਚਾਨਕ ਤੋਂ ਡਿੱਗਣ ਲੱਗੇ। ਬਾਅਦ ਵਿਚ ਇਹਨਾਂ ਵਿਚੋਂ ਜ਼ਿਆਦਾਤਰ ਦੀ ਮੌਤ ਹੋ ਗਈ। ਇਹ ਪੰਛੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਦੱਖਣ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਇਸ ਤੋਂ ਪਹਿਲਾਂ ਸਾਲ 1948 ਵਿਚ ਵਾਪਰੀ ਸੀ। ਪੰਛੀਆਂ ਦੇ ਅਚਾਨਕ ਮਰਨ ਨਾਲ ਲੋਕ ਦਹਿਸ਼ਤ ਵਿਚ ਹਨ।
ਇਕ ਵਿਨਾਸ਼ਕਾਰੀ ਘਟਨਾ
ਫਿਲਾਡੇਲਫੀਆ ਵਿਚ ਜੰਗਲੀ ਜੀਵਾਂ ਦੇ ਲਈ ਕੰਮ ਕਰਨ ਵਾਲੇ ਕਾਰਕੁੰਨ ਸਟੀਫਨ ਮੈਸਿਜੇਵਸਕੀ ਨੇ ਇਸ ਬਾਰੇ ਵਿਚ ਕਿਹਾ, ''ਕਈ ਪੰਛੀ ਆਕਾਸ਼ ਤੋਂ ਡਿੱਗ ਰਹੇ ਸਨ। ਅਸੀਂ ਨਹੀਂ ਜਾਣਦੇ ਕੀ ਹੋ ਰਿਹਾ ਹੈ। ਇਹ ਨਿਸ਼ਚਿਤ ਰੂਪ ਨਾਲ ਵਿਨਾਸ਼ਕਾਰੀ ਘਟਨਾ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਸਾਲ 1948 ਵਿਚ ਵਾਪਰੀ ਸੀ।'' ਸਟੀਫਨ ਨੇ ਦੱਸਿਆ ਕਿ ਦੋ ਅਕਤੂਬਰ ਨੂੰ ਸਵੇਰੇ 5 ਵਜੇ ਤੋਂ 8 ਵਜੇ ਦੇ ਵਿਚ ਉਹਨਾਂ ਨੇ 400 ਪੰਛੀਆਂ ਨੂੰ ਇਕੱਠਾ ਕੀਤਾ ਸੀ।
ਵੱਡੀ ਗਿਣਤੀ 'ਚ ਪੰਛੀਆਂ ਦੀ ਮੌਤ
ਸਟੀਫਨ ਨੇ ਕਿਹਾ, ''ਉੱਥੇ ਕਈ ਪੰਛੀ ਸਨ ਅਤੇ ਮੈਨੂੰ ਇਕ ਵਾਰ ਵਿਚ ਪੰਜ ਪੰਛੀਆਂ ਨੂੰ ਚੁੱਕਣਾ ਪੈ ਰਿਹਾ ਸੀ। ਮੇਰੇ ਸਾਹਮਣੇ ਹੀ ਇਕ ਬਿਲਡਿੰਗ ਵਿਚ ਸਫਾਈ ਦਾ ਕੰਮ ਕਰਨ ਵਾਲੇ ਵਿਅਕਤੀ ਨੇ 75 ਤੋਂ ਵੱਧ ਜ਼ਿੰਦਾ ਜਾਂ ਮਰੇ ਹੋਏ ਪ੍ਰਵਾਸੀ ਪੰਛੀਆਂ ਨੂੰ ਮੇਰੇ ਸਾਹਮਣੇ ਰੱਖਿਆ।
ਉਸ ਨੂੰ ਲੱਗਾ ਕਿ ਮੈਂ ਇਹਨਾਂ ਨੂੰ ਇਕੱਠਾ ਕਰਨ ਆਇਆ ਹਾਂ। ਉੱਥੇ ਇੰਨੇ ਸਾਰੇ ਪੰਛੀ ਸਨ ਕਿ ਮੈਂ ਉਹਨਾਂ ਸਾਰਿਆਂ ਨੂੰ ਚੁੱਕ ਨਹੀਂ ਸਕਿਆ।'' ਇਸ ਦੌਰਾਨ ਮੈਂ ਹਰੇਕ ਪੰਛੀ ਦੇ ਉਡਾਣ ਦੇ ਰਸਤੇ, ਸਮੇਂ ਅਤੇ ਸਥਾਨ ਦੇ ਪ੍ਰਭਾਵ ਨੂੰ ਨੋਟ ਕੀਤਾ।
ਇੰਝ ਹੋਈ ਹੋਵੇਗੀ ਮੌਤ
ਮੰਨਿਆ ਜਾ ਰਿਹਾ ਹੈ ਕਿ ਇਹ ਪੰਛੀ ਕੈਨੇਡਾ ਅਤੇ ਹੋਰ ਥਾਵਾਂ ਵੱਲ ਜਾਂਦੇ ਸਮੇਂ ਉੱਚੀਆਂ-ਉੱਚੀਆਂ ਇਮਾਰਤਾਂ ਵਿਚ ਫਸ ਗਏ ਅਤੇ ਡਿੱਗ ਗਏ। ਮਾਹਰਾਂ ਦਾ ਮੰਨਣਾ ਹੈ ਕਿ ਇਲਾਕੇ ਵਿਚ ਅਚਾਨਕ ਤੋਂ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਜਿਸ ਨਾਲ ਪੰਛੀ ਹੁਣ ਇੰਨੀ ਵੱਡੀ ਗਿਣਤੀ ਵਿਚ ਫਿਲਾਡੇਲਫੀਆ ਤੋਂ ਦੂਜੀਆਂ ਥਾਵਾਂ ਵੱਲ ਜਾ ਰਹੇ ਹਨ। ਸਥਾਨਕ ਮੀਡੀਆ ਦੇ ਮੁਤਾਬਕ, ਕਈ ਪੰਛੀ ਇਮਾਰਤਾਂ ਦੇ ਸ਼ੀਸ਼ਿਆਂ ਨਾਲ ਟਕਰਾ ਗਏ। ਇਸ ਤੋਂ ਪਹਿਲਾਂ ਅਮਰੀਕੀ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਵੱਧ ਉੱਚਾਈ 'ਤੇ ਇਮਾਰਤਾਂ ਵਿਚ ਸ਼ੀਸ਼ੇ ਦੀ ਵਰਤੋਂ ਨਾ ਕੀਤੀ ਜਾਵੇ। ਸਟੀਫਨ ਨੇ ਕਿਹਾ ਕਿ ਸ਼ੀਸ਼ੇ ਲੱਗੀਆਂ ਇਮਾਰਤਾਂ ਨਾਲ ਇਹਨਾਂ ਪੰਛੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ।