Saturday, November 23, 2024
 

ਕਾਰੋਬਾਰ

ਮੁਕੇਸ਼ ਅੰਬਾਨੀ ਬੀਤੇ 13 ਵਰ੍ਹਿਆਂ ਤੋਂ ਲਗਾਤਾਰ ਸੱਭ ਤੋਂ ਅਮੀਰ ਭਾਰਤੀ

October 09, 2020 09:17 AM

ਨਵੀਂ ਦਿੱਲੀ : ਮਸ਼ਹੂਰ ਮੈਗਜ਼ੀਨ ਫ਼ੋਰਬਜ਼ ਨੇ ਇਸ ਸਾਲ ਦੇ ਟਾਪ 100 ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਕਈ ਨਵੇਂ ਅਮੀਰਾਂ ਦੇ ਨਾਮ ਵੀ ਇਸ ਸੂਚੀ 'ਚ ਸ਼ਾਮਲ ਹੋਏ ਹਨ। ਦੇਸ਼ ਵਿਚ ਚੋਟੀ ਦੇ 100 ਅਮੀਰਾਂ ਦੀ ਦੌਲਤ 'ਚ ਬੀਤੇ ਇਕ ਸਾਲ 'ਚ 14 ਫ਼ੀ ਸਦੀ ਵਧ ਗਈ ਹੈ। ਇਨ੍ਹਾਂ ਦੀ ਦੌਲਤ ਵਿਚ ਤਕਰੀਬਨ 39 ਲੱਖ ਕਰੋੜ ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਫ਼ੋਰਬਜ਼ ਨੇ ਇਹ ਮੈਗਜ਼ੀਨ ਅਨੁਸਾਰ ਮੁਕੇਸ਼ ਅੰਬਾਨੀ ਲਗਾਤਾਰ 13 ਵੇਂ ਸਾਲ ਵਿਚ ਸਭ ਤੋਂ ਅਮੀਰ ਭਾਰਤੀ ਕਾਰੋਬਾਰੀ ਹਨ।
     ਪਹਿਲੇ ਨੰਬਰ ਉਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹਨ। ਉਨ੍ਹਾਂ ਕੋਲ 88.7 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਜਿਓ ਪਲੇਟਫ਼ਾਰਮ ਅਤੇ ਰਿਲਾਇੰਸ ਰਿਟੇਲ ਵਿਚ ਗਲੋਬਲ ਇਨਵੈਸਟਰਸ ਨੇ ਭਾਰੀ ਨਿਵੇਸ਼ ਕੀਤਾ ਹੈ, ਜਿਸ ਨਾਲ ਆਰਆਈਐਲ ਦਾ ਸ਼ੇਅਰ ਅਪਣੇ ਉਚ ਰਿਕਾਰਡ ਉਤੇ ਪੁੱਜ ਗਿਆ। ਕੰਪਨੀ ਦਾ ਮਾਰਕੀਟ ਕੈਪ ਵੀ ਵਧ ਕੇ 16 ਲੱਖ ਕਰੋੜ ਉਤੇ ਪੁੱਜ ਗਿਆ ਸੀ।
     ਦੂਜੀ ਨੰਬਰ 'ਤੇ ਗੌਤਮ ਅੰਡਾਨੀ ਹਨ। ਇਸ ਸਾਲ ਅਡਾਨੀ ਗਰੁੱਪ ਦੇ ਮੁੱਖੀ ਗੌਤਮ ਅਡਾਨੀ ਦੀ ਦੌਲਤ ਵਿਚ 61 ਫ਼ੀ ਸਦੀ ਵਾਧਾ ਹੋਇਆ ਅਤੇ ਉਨ੍ਹਾਂ ਦੀ ਕੁਲ ਜਾਇਦਾਦ 2520 ਕਰੋੜ ਡਾਲਰ ਹੋ ਗਈ। ਸ਼ਿਵ ਨਾਡਰ ਚੇਅਰਮੈਨ ਐਸਸੀਐਲ ਟੈਕ, 2040 ਕਰੋੜ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹਨ।  ਡੀਮਾਰਟ ਦੇ ਫਾਊਂਡਰ ਆਰਕੇ ਦਮਾਨੀ 1540 ਕਰੋੜ ਡਾਲਰ ਦੀ ਜਾਇਦਾਦ ਨਾਲ ਚੌਥੇ ਸਥਾਨ ਤੇ ਕਾਬਜ਼ ਹਨ। ਪੰਜਵੇਂ ਸਥਾਨ 'ਤੇ ਕਾਬਜ਼ ਹਨ ਹਿੰਦੂਜਾ ਬ੍ਰਦਰਜ਼, ਹਿੰਦੁਜਾ ਗਰੁੱਪ ਦੀ ਕੁੱਲ ਜਾਇਦਾਦ 1280 ਕਰੋੜ ਡਾਲਰ ਹੈ।
      ਜੇਕਰ ਛੇਵੇਂ ਸਥਾਨ ਦੀ ਗੱਲ ਕਰੀਏ ਤਾਂ ਸਾਇਰਸ ਪੂਨਾਵਾਲਾ, ਚੇਅਰਮੈਨ ਪੂਨਾਵਾਲਾ ਗਰੁੱਪ ਅਪਣੀ ਕੁਲ ਜਾਇਦਾਦ 1150 ਕਰੋੜ ਡਾਲਰ ਨਾਲ ਛੇਵੇਂ ਸਥਾਨ ਤੇ ਕਾਬਜ ਹਨ। ਪਾਲੋਨਜੀ ਮਿਸਤਰੀ, ਚੇਅਰਮੈਨ ਸ਼ਪੂਰਜੀ ਪਾਲੋਨਜੀ,  1140 ਕਰੋੜ ਡਾਲਰ ਦੀ ਜਾਇਦਾਦ ਨਾਲ ਸਤਵੇਂ, ਉਦੇ ਕੋਟਕ- ਚੇਅਰਮੈਨ ਕੋਟਕ ਮਹਿੰਦਰਾ ਬੈਂਕ 1130 ਕਰੋੜ ਡਾਲਰ ਦੀ ਕੁਲ ਜਾਇਦਾਦ ਨਾਲ ਅੱਠਵੇਂ,
ਗੋਦਰੇਜ ਫ਼ੈਮਿਲੀ - ਗੋਦਰੇਜ 1100 ਕਰੋੜ ਡਾਲਰ ਦੀ ਕੁਲ ਜਾਇਦਾਦ ਨਾਲ ਨੋਵੇਂ ਅਤੇ ਲਕਸ਼ਮੀ ਮਿੱਤਲ- ਚੇਅਰਮੈਨ ਆਰਸੇਲਰ ਮਿੱਤਲ ਅਪਣੀ ਕੁਲ ਜਾਇਦਾਦ 1030 ਕਰੋੜ ਡਾਲਰ ਨਾਲ ਟਾਪ 100 ਭਾਰਤੀ ਅਮੀਰਾਂ ਵਿਚੋਂ ਦਸਵੇਂ ਸਥਾਨ 'ਤੇ ਬਣੇ ਹੋਏ ਹਨ। 

 

Have something to say? Post your comment

 
 
 
 
 
Subscribe