Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

ਸੱਚੀ : ਮੁੰਡਿਆਂ ਨੂੰ ਤਰਸ ਰਹੀਆਂ ਹਨ ਖ਼ੂਬਸੂਰਤ ਕੁੜੀਆਂ ਵਿਆਹ ਲਈ ਪਰ ਬ੍ਰਾਜ਼ੀਲ ਵਿਚ

April 22, 2019 08:37 PM

ਬ੍ਰਾਜ਼ੀਲ, (ਏਜੰਸੀ) : ਤੁਸੀਂ ਕਦੀ ਸੁਣਿਆ ਹੈ ਕਿ ਲੜਕੀਆਂ ਵੀ ਲੜਕਿਆਂ ਦਾ ਇੰਤਜ਼ਾਰ ਕਰ ਰਹੀਆਂ ਹਨ। ਬ੍ਰਾਜ਼ੀਲ ਵਿੱਚ ਇਕ ਅਜਿਹਾ ਪਿੰਡ ਵੀ ਹੈ, ਜਿਥੋਂ ਦੀਆਂ ਖੂਬਸੂਰਤ ਲੜਕੀਆਂ ਲੜਕਿਆਂ ਲਈ ਤਰਸ ਰਹੀਆਂ ਹਨ। ਇਥੇ ਲੜਕੀਆਂ ਲਈ ਵਿਆਹ ਕਰਨਾ ਬੇਹੱਦ ਮੁਸ਼ਕਲ ਕੰਮ ਹੈ। ਇਨ੍ਹਾਂ ਖ਼ੂਬਸੂਰਤ ਲੜਕੀਆਂ ਨੂੰ ਲੜਕੇ ਨਸੀਬ ਨਹੀਂ ਹੋ ਰਹੇ ਹਨ।
 ਦਰਅਸਲ ਬ੍ਰਾਜ਼ੀਲ ਦਾ ਨੋਇਵਾ ਦੋ ਕੋਰੇਡੇਅਰੋ ਕਸਬਾ ਪਹਾੜਾਂ ਦਰਮਿਆਨ ਵੱਸਿਆ ਹੈ। ਇਹ ਕਸਬਾ ਜਿੰਨਾ ਖੂਬਸੂਰਤ ਹੈ, ਓਨੀਆਂ ਹੀ ਖੂਬਸੂਰਤ ਇਥੋਂ ਦੀਆਂ ਜਵਾਨ ਲੜਕੀਆਂ ਹਨ। ਦੱਸਿਆ ਜਾਂਦਾ ਹੈ ਕਿ ਇਸ ਕਸਬੇ 'ਚ ਰਹਿਣ ਵਾਲੀਆਂ 20 ਤੋਂ 34 ਸਾਲ ਦੀਆਂ ਹਜ਼ਾਰਾਂ ਖੂਬਸੂਰਤ ਲੜਕੀਆਂ ਵਿਆਹ ਕਰਨ ਲਈ ਕੁਆਰੇ ਲੜਕਿਆਂ ਦੀ ਭਾਲ ਕਰ ਰਹੀਆਂ ਹਨ ਪਰ ਵਿਆਹ ਲਈ ਉਨ੍ਹਾਂ ਨੂੰ ਲੜਕੇ ਹੀ ਨਹੀਂ ਮਿਲ ਰਹੇ ਹਨ। ਬ੍ਰਾਜ਼ੀਲ ਦੇ ਨੋਇਵਾ ਦੋ ਕੋਰੇਡੇਅਰੋ ਕਸਬੇ 'ਚ ਲੜਕੇ ਵੀ ਹਨ ਪਰ ਉਹ ਜ਼ਿਆਦਾਤਰ ਸ਼ਹਿਰ ਚਲੇ ਗਏ ਹਨ। ਇਸ ਲਈ ਪਿੰਡ ਨੂੰ ਵਿਕਾਸ ਦੇ ਰਾਹ 'ਤੇ ਲਿਆਉਣ ਦੀ ਜ਼ਿੰਮੇਵਾਰੀ ਔਰਤਾਂ ਦੇ ਮੋਢੇ 'ਤੇ ਆ ਗਈ ਹੈ। ਇਸ ਕਸਬੇ 'ਚ ਰਹਿਣ ਵਾਲੀਆਂ ਲੜਕੀਆਂ ਪਿਆਰ ਅਤੇ ਵਿਆਹ ਦਾ ਸੁਪਨਾ ਦੇਖਦੀਆਂ ਹਨ ਪਰ ਸਿਰਫ ਵਿਆਹ ਲਈ ਕਸਬਾ ਨਹੀਂ ਛੱਡਣਾ ਚਾਹੁੰਦੀਆਂ।
ਇਸ ਕਸਬੇ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਥੇ ਲੜਕੀਆਂ ਦੇ ਮੁਕਾਬਲੇ ਲੜਕਿਆਂ ਦੀ ਗਿਣਤੀ ਬੇਹੱਦ ਘੱਟ ਹੈ। ਇਥੇ ਰਹਿਣ ਵਾਲੀਆਂ ਲੜਕੀਆਂ ਚਾਹੁੰਦੀਆਂ ਹਨ ਕਿ ਦੂਜੇ ਪਿੰਡਾਂ ਦੇ ਲੋਕ ਉਨ੍ਹਾਂ ਨਾਲ ਵਿਆਹ ਕਰਨ ਅਤੇ ਉਨ੍ਹਾਂ ਨਾਲ ਇਥੇ ਵੱਸ ਜਾਣ। ਸਿਰਫ ਇਸੇ ਕਾਰਨ ਲੜਕੀਆਂ ਨੂੰ ਵਿਆਹ ਲਈ ਲੜਕੇ ਨਹੀਂ ਮਿਲ ਰਹੇ ਹਨ। ਇਸ ਕਸਬੇ 'ਚ ਬਹੁਤ ਹੀ ਘੱਟ ਮਰਦ ਹਨ, ਜਿਸ 'ਚੋਂ ਕਈ ਵਿਆਹੁਤਾ ਹਨ ਅਤੇ ਜੋ ਕੁਆਰੇ ਹਨ, ਉਹ ਉਮਰ 'ਚ ਕਾਫੀ ਛੋਟੇ ਹਨ। ਦੱਸਿਆ ਜਾਂਦਾ ਹੈ ਕਿ ਲੜਕੇ ਅਤੇ ਲੜਕੀਆਂ ਦੀ ਜਨਮ ਦਰ 'ਚ ਅਸਮਾਨਤਾ ਕਾਰਨ ਹੀ ਇਸ ਕਸਬੇ 'ਚ ਇਹ ਸਮੱਸਿਆ ਪੈਦਾ ਹੋਈ ਹੈ। ਲੜਕਿਆਂ ਦੀ ਕਮੀ ਹੋਣ ਕਾਰਨ ਇਥੇ ਔਰਤਾਂ ਦਾ ਹੀ ਦਬਦਬਾ ਹੈ। ਇਥੋਂ ਤੱਕ ਕਿ ਔਰਤਾਂ ਦੇ ਬਣਾਏ ਨਿਯਮਾਂ ਮੁਤਾਬਕ ਹੀ ਮਰਦਾਂ ਨੂੰ ਚੱਲਣਾ ਪੈਂਦਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe