ਪਾਕਿਸਤਾਨ : ਪਿਛਲੇ ਕੁਝ ਮਹੀਨਿਆਂ ਤੋਂ ਬੰਦ ਕੀਤੇ ਕਰਤਾਰਪੁਰ ਲਾਂਘੇ ਨੇ ਪਾਕਿਸਤਾਨ ਨੇ ਮੁੜ ਕੋ ਖੋਲ੍ਹਣ ਦਾ ਐਲਾਨ ਕੀਤਾ ਹੈ। ਪਾਕਸਿਤਾਨ ਸਰਕਾਰ ਵੱਲੋ ਜਾਰੀ ਇਕ ਸਰਕਾਰੀ ਪੱਤਰ ਵਿਚ ਇਸ ਲਾਂਘੇ ਨੂੰ ਤਰੁੰਤ ਪ੍ਰਭਾਵ ਤੋਂ ਖੋਲ੍ਹਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੋਰੋਨਾ ਸੰਕਟ ਕਾਰਨ ਬੀਤੀ 15 ਮਾਰਚ ਨੂੰ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਖੋਲ੍ਹਿਆ ਕਰਤਾਰਪੁਰ ਲਾਂਘਾ
ਪਾਕਿਸਤਾਨ ਸਰਕਾਰ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਕੋਰੋਨਾ ਦਾ ਪ੍ਰਭਾਵ ਘੱਟ ਹੋਣ ਅਤੇ ਲੋਕਾਂ ਦੀ ਇੱਛਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਪਰ ਇਸ ਲਈ ਕੋਰੋਨਾ ਨੂੰ ਲੈ ਕੇ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੋਣਗੀਆਂ। ਪੱਤਰ ਅਨੁਸਾਰ ਭਾਰਤ ਤੋਂ ਸ਼ਰਧਾਲੂ ਨਿਯਮਾਂ ਅਨੁਸਾਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਆ ਸਕਣਗੇ।
ਇਹ ਵੀ ਪੜ੍ਹੋ : ਕੋਰੋਨਾ ਨੇ ਹੁਣ ਤੱਕ ਜਕੜੇ 28 ਡਾਕਟਰ