ਚੰਡੀਗੜ੍ਹ : ਅੱਜ ਪੰਜਾਬ 'ਚ 1071 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 116213 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 97777 ਮਰੀਜ਼ ਠੀਕ ਹੋ ਚੁੱਕੇ, ਬਾਕੀ 14935 ਮਰੀਜ਼ ਇਲਾਜ਼ ਅਧੀਨ ਹਨ।
ਅੱਜ 1840 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 318 ਮਰੀਜ਼ ਆਕਸੀਜਨ ਅਤੇ 59 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ। ਅੱਜ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 134, ਮੋਹਾਲੀ ਤੋਂ 131, ਜਲੰਧਰ 128, ਲੁਧਿਆਣਾ 111, ਪਟਿਆਲਾ 91 ਤੇ ਗੁਰਦਾਸਪੁਰ ਤੋਂ 82 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤਕ 3501 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 50 ਮੌਤਾਂ 'ਚ 8 ਅੰਮ੍ਰਿਤਸਰ, 6 ਲੁਧਿਆਣਾ, 2 ਜਲੰਧਰ, 2 ਮੁਹਾਲੀ, 2 ਨਵਾਂ ਸ਼ਹਿਰ, 3 ਫ਼ਤਿਹਗੜ੍ਹ ਸਾਹਿਬ, 6 ਗੁਰਦਾਸਪੁਰ, 1 ਕਪੂਰਥਲਾ, 1 ਫ਼ਰੀਦਕੋਟ, 4 ਫ਼ਿਰੋਜ਼ਪੁਰ, 4 ਹੁਸ਼ਿਆਰਪੁਰ, 1 ਮੁਹਾਲੀ, 1 ਬਠਿੰਡਾ, 3 ਪਟਿਆਲਾ, 2 ਮੋਗਾ, 4 ਸੰਗਰੂਰ ਤੋਂ ਰਿਪੋਰਟ ਹੋਈਆਂ ਹਨ।