ਅੰਮ੍ਰਿਤਸਰ : ਚਰਚਿਤ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੂੰ ਹਰੀਸ਼ ਰਾਵਤ ਪੰਜਾਬ ਮਾਮਲਿਆਂ ਦੇ ਇੰਚਾਰਜ ਮਿਲੇ। ਨਵਜੋਤ ਸਿੰਘ ਸਿੱਧੂ ਦੇ ਘਰ ਹਰੀਸ਼ ਰਾਵਤ ਨਾਲ ਦੇਰ ਰਾਤ ਬੰਦ ਕਮਰਾ ਅਹਿਮ ਮੀਟਿੰਗ ਹੋਈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਅਪਣੇ ਗਿਲੇ ਸ਼ਿਕਵੇ ਹਰੀਸ਼ ਰਾਵਤ ਨਾਲ ਸਾਂਝੇ ਕੀਤੇ ਕਿ ਉਹ ਇਕ ਸਾਲ ਤੋਂ ਘਰ ਬੈਠੇ ਕੁਝ ਨਹੀਂ ਬੋਲ ਰਹੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਪਣਾ ਰਾਜਨੀਤਿਕ ਭਵਿੱਖ ਹੀ ਬਰਬਾਦ ਕਰ ਲੈਣਗੇ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਕਾਂਗਰਸ ਹਾਈ ਕਮਾਂਡ ਦਾ ਸੁਨੇਹਾ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਤਕ ਪੁੱਜਦਾ ਕਰਦਿਆਂ ਕਿਹਾ ਕਿ ਸਿੱਧੂ ਕਾਂਗਰਸ ਦੀ ਸਰਗਰਮ ਸਿਆਸਤ 'ਚ ਜਲਦੀ ਸ਼ਮੂਲੀਅਤ ਕਰਨਗੇ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਅਪਣੀ ਅਵਾਜ਼ ਹਾਈ ਕਮਾਂਡ ਤਕ ਪਹੁੰਚਾਉਣ ਲਈ ਜ਼ੋਰ ਦਿਤਾ ਤਾਂ ਜੋ ਉਸ ਦਾ ਸਿਆਸੀ ਅਕਸ ਹੋਰ ਧੁੰਦਲਾ ਹੋਣੋ ਬਚ ਸਕੇ।
ਇਹ ਵੀ ਪੜ੍ਹੋ : ਭਗਵੰਤ ਮਾਨ ਦੀ ਕੈਪਟਨ ਅਮਰਿੰਦਰ 'ਤੇ ਸੁਖਬੀਰ ਬਾਦਲ ਨੂੰ ਲਾਈਵ ਡਿਬੇਟ ਦੀ ਚੁਣੌਤੀ
ਰਾਹੁਲ ਗਾਂਧੀ ਦੀ ਤਿੰਨ ਰੋਜ਼ਾ ਪੰਜਾਬ ਫੇਰੀ ਨੂੰ ਨਵਜੋਤ ਸਿੰਘ ਸਿੱਧੂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਮੌਜੂਦਾ ਹਕੂਮਤ ਲਈ ਵੀ ਸਿਰਦਰਦੀ ਬਣ ਸਕਦੀ ਹੈ। ਹੁਕਮਰਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਵੇਲੇ ਨੁਕਰੇ ਲਾਇਆ ਹੈ, ਜਿਸ ਦੀ ਭਰਪਾਈ ਅਸੰਭਵ ਹੈ।
ਇਹ ਜ਼ਿਕਰਯੋਗ ਹੈ ਕਿ ਕੈਪਟਨ-ਸਿੱਧੂ ਦੀ ਲੜਾਈ ਹੋਣ ਕਰ ਕੇ ਨਵਜੋਤ ਨੂੰ ਘਰ ਬੈਠਣਾ ਪਿਆ। ਇਹ ਵੀ ਜ਼ਿਕਰਯੋਗ ਹੈ ਕਿ ਦੂਸਰੀਆਂ ਵਿਰੋਧੀ ਪਾਰਟੀਆਂ ਨਵਜੋਤ ਸਿੰਘ ਸਿੱਧੂ ਨੂੰ ਵਾਂਗਡੋਰ ਸੌਪਣ ਲਈ ਤਿਆਰ ਹਨ ਪਰ ਸਿੱਧੂ ਵੇਖੋ ਤੇ ਉਡੀਕ ਕਰੋ ਸਿਆਸਤ 'ਤੇ ਚਲ ਰਹੇ ਹਨ। ਇਸ ਵੇਲੇ ਪੰਜਾਬ ਲੀਡਰਲੈਸ ਹੋਇਆ ਪਿਆ ਹੈ ਤੇ ਉਹ ਵੀ ਚਾਹੁੰਦੇ ਹਨ ਪਰਖੀਆਂ ਪਾਰਟੀਆਂ ਨੂੰ ਛੱਡ ਕੇ ਨਵੀ ਪਾਰਟੀ ਵਿਚ ਸ਼ਾਮਲ ਹੋਣਾ, ਜਿਸ ਵਿਚ ਸਿੱਧੂ ਵੀ ਹੋਵੇ ।