ਮੁੰਬਈ : ਗਲੈਮਰ ਦੀ ਦੁਨੀਆ ਨਾਲ ਜੁੜੀਆਂ ਹਸਤੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਹੁਣ ਅਦਾਕਾਰ ਗੁਰਮੀਤ ਚੌਧਰੀ ਤੇ ਉਨ੍ਹਾਂ ਦੀ ਪਤਨੀ ਦੇਬਿਨਾ ਬੈਨਰਜੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਸ ਦੀ ਜਾਣਕਾਰੀ ਗੁਰਮੀਤ ਤੇ ਦੇਬਿਨਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਜ਼ਰੀਏ ਦਿੱਤੀ। ਗੁਰਮੀਤ ਨੇ ਲਿਖਿਆ, ਮੈਂ ਤੇ ਮੇਰੀ ਪਤਨੀ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਾਂ। ਅਸੀਂ ਦੋਵੇਂ ਠੀਕ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ। ਅਸੀਂ ਹਾਲੇ ਹੋਮ ਆਈਸੋਲੇਸ਼ਨ 'ਚ ਹਾਂ।
ਜਿਹੜੇ ਵੀ ਸਾਡੇ ਸੰਪਰਕ 'ਚ ਆਏ ਹਨ, ਉਹ ਵੀ ਆਪਣਾ ਖਿਆਲ ਰੱਖਣ। ਸਾਰਿਆਂ ਨੂੰ ਪਿਆਰ ਲਈ ਸ਼ੁਕਰੀਆ। ਇਸ ਪੋਸਟ 'ਤੇ ਹਿਨਾ ਖਾਨ, ਗੌਰਵ ਗੇਰਾ, ਰੋਹਿਤ ਰਾਏ ਵਰਗੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।