Saturday, November 23, 2024
 

ਰਾਸ਼ਟਰੀ

ਖਾਲਸਾ ਏਡ ਦੇ ਮੁਖ ਪ੍ਰਬੰਧਕ ਰਵੀ ਸਿੰਘ ਦੀ ਕੋਰੋਨਾ ਰਿਪੋਰਟ ਪੋਸੀਟਿਵ, ਟਵੀਟ ਕਰਕੇ ਦਿਤੀ ਜਾਣਕਾਰੀ

September 29, 2020 08:31 PM

UK: ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਨੇ ਟਵੀਟ ਕਰਕੇ ਆਪਣੀ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿਤੀ ਹੈ. ਦਸ ਦਈਏ ਕੇ ਰਵੀ ਸਿੰਘ ਦੇ ਨਾਲ ਓਹਨਾ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਵੀ ਰਿਪੋਰਟ ਪੋਸੀਟਿਵ ਆਈ ਹੈ, ਰਵੀ ਸਿੰਘ ਅਨੁਸਾਰ ਓਹਨਾ ਨੂੰ ਤੇਜ ਬੁਖਾਰ ਹੋਇਆ ਸੀ ਅਤੇ ਬਾਅਦ 'ਚ ਟੈਸਟ ਕਰਵਾਉਣ ਤੇ ਪਤਾ ਲੱਗਾ ਕੇ ਓਹਨਾ ਨੂੰ ਕੋਰੋਨਾ ਵਾਇਰਸ ਹੈ

. ਰਵਿੰਦਰ ਸਿੰਘ ਖਾਲਸਾ ਵਿਸ਼ਵ ਪੱਧਰ ਤੇ ਚਲ ਰਹੀ ਸੰਸਥਾ ਖਾਲਸਾ ਏਡ ਦੇ ਮੋਢੀ, ਬ੍ਰਿਟਿਸ਼ ਸਿੱਖ, ਮਾਨਵਤਾਵਾਦੀ ਅਤੇ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਸਥਾ ਖਾਲਸਾ ਏਡ ਦੇ ਸੰਸਥਾਪਕ ਅਤੇ CEO ਹਨ ਜੋ ਕੇ ਮਨੁੱਖੀ ਭਲਾਈ ਤੇ ਮਨੁੱਖੀ ਅਧਿਕਾਰਾਂ ਲਈ ਲਾਮਬੱਧ ਹੈ. ਰਵੀ ਸਿੰਘ ਦੁਆਰਾ ਇਰਾਕ ਵਿਚ ਤਨਾਵ ਦੇ ਦੌਰਾਨ ਰਿਫਿਊਜੀ ਕੈਂਪਾ ਵਿਚ ਮਦਦ ਪਹੁੰਚਾਉਣ UK ਦੇ ਇਕ ਚੈਨਲ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ.

 

Have something to say? Post your comment

 
 
 
 
 
Subscribe