ਵਾਸ਼ਿੰਗਟਨ : ਲਾਰ ਰਾਹੀਂ ਛੂਤਕਾਰੀ ਰੋਗਾਂ ਅਤੇ ਪੋਸ਼ਕ ਤੱਤਾਂ ਦੀ ਕਮੀ ਦਾ ਮੋਬਾਈਲ ਫ਼ੋਨ ਜ਼ਰੀਏ ਪਤਾ ਲਗਾਉਣ ਵਾਲੀ ਤੇਜ਼ ਪ੍ਰਣਾਲੀ ਵਿਕਸਿਤ ਕਰਨ ਦੇ ਲਈ ਇਕ ਭਾਰਤੀ-ਅਮਰੀਕੀ ਵਿਗਿਆਨੀ ਦੀ ਅਗਵਾਈ ਵਾਲੇ ਦਲ ਨੂੰ 1 ਲੱਖ ਡਾਲਰ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਸੌਰਭ ਮਹਿਤਾ ਦੀ ਅਗਵਾਈ ਵਾਲੇ ਕੌਰਨੇਲ ਦੇ ਖੋਜ ਕਰਤਾ ਦਲ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ (NIH) ਦੇ ਤਕਨੋਲਾਜੀ ਐਕਸੀਲੇਟਰ ਚੈਲੇਂਜ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੀਨ ਦੇ ਸ਼ਿਨਜਿਆਂਗ 'ਚ 380 ਤੋਂ ਜ਼ਿਆਦਾ ਹਿਰਾਸਤ ਕੇਂਦਰਾਂ ਦਾ ਪਤਾ ਲਗਿਆ
ਇਹ ਪੁਰਸਕਾਰ ਗਲੋਬਲ ਸਿਹਤ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਨਵੀਂ ਅਤੇ ਨੌਨ-ਇਨਵੇਸਿਵ (ਜਿਸ ਵਿਚ ਸਕਿਨ ਨੂੰ ਕੱਟਿਆ ਨਹੀਂ ਜਾਂਦਾ ਜਾਂ ਸਰੀਰ ਵਿਚ ਕਿਸੇ ਉਪਕਰਨ ਨੂੰ ਭੇਜਿਆ ਨਹੀਂ ਜਾਂਦਾ) ਡਾਇਗਨੌਸਟਿਕ ਤਕਨਾਲੋਜੀ ਦੇ ਵਿਕਾਸ ਨੂੰ ਵਧਾਵਾ ਦਿੰਦਾ ਹੈ। ਕਾਲਜ ਆਫ ਹਿਊਮਨ ਇਕੋਲੌਜੀ (385) ਵਿਚ ਪੋਸ਼ਣ ਵਿਗਿਆਨ ਵਿਭਾਗ ਨੇ ਗਲੋਬਲ ਸਿਹਤ, ਮਹਾਮਾਰੀ ਵਿਗਿਆਨ ਅਤੇ ਪੋਸ਼ਣ ਸੰਬੰਧੀ ਐਸੋਸੀਏਟ ਪ੍ਰੋਫੈਸਰ ਮਹਿਤਾ ਦੇ ਮੁਤਾਬਕ, ਲਾਰ ਦੇ ਬਾਇਓਮਾਰਕਰ ਦੀ ਵਰਤੋਂ ਕਰਨ ਵਾਲੀਆਂ ਤਕਨਾਲੋਜੀਆਂ ਮਲੇਰੀਆ ਜਿਹੇ ਰੋਗਾਂ ਅਤੇ ਸਰੀਰ ਵਿਚ ਲੋਹਾ ਤੱਤ ਆਦਿ ਦੀ ਕਮੀ ਦਾ ਪਤਾ ਲਗਾਉਣ ਅਤੇ ਉਹਨਾਂ 'ਤੇ ਧਿਆਨ ਦੇਣ ਦੀ ਦਿਸ਼ਾ ਵਿਚ ਕ੍ਰਾਂਤੀਕਾਰੀ ਸਾਬਤ ਹੋ ਸਕਦੀਆਂ ਹਨ। ਇਹ ਉਹਨਾਂ ਖੇਤਰਾਂ ਵਿਚ ਇਹ ਹੋਰ ਵੀ ਜ਼ਿਆਦਾ ਕਾਰਗਰ ਹੋ ਸਕਦੀ ਹੈ ਜਿੱਥੇ ਮੁੱਢਲੇ ਸਿਹਤ ਕੇਂਦਰਾਂ ਤਕ ਪਹੁੰਚ ਅਤੇ ਰਵਾਇਤੀ ਪ੍ਰਯੋਗਸ਼ਾਲਾ ਆਧਾਰਿਤ ਜਾਂਚ ਸੀਮਤ ਹੈ।
ਇਹ ਵੀ ਪੜ੍ਹੋ : ਫ਼ੋਨ ਨਾਲ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੇ ਅਗਵਾਈ ਦਲ ਨੂੰ 1 ਲੱਖ ਡਾਲਰ ਦਾ ਪੁਰਸਕਾਰ
ਉਹਨਾਂ ਕਿਹਾ, ''ਇਹ ਧਾਰਨਾ ਦੁਨੀਆ ਵਿਚ ਕਿਤੇ ਵੀ ਨੌਨ-ਇਨਵੇਸਿਵ, ਤੇਜ਼ ਅਤੇ ਸਹੀ ਨਤੀਜਾ ਦੇਣ ਨਾਲ ਸਬੰਧਤ ਹੈ। ਇਸ ਤਰ੍ਹਾਂ ਮੋਬਾਇਲ ਨਾਲ ਪਰੀਖਣ ਦੀ ਇਹ ਉਪਬਲਧੀ ਦੁਨੀਆ ਭਰ ਵਿਚ ਸੰਵੇਦਨਸ਼ੀਲ ਆਬਾਦੀ ਦੇ ਲਈ ਕਾਫ਼ੀ ਸਿਹਤ ਲਾਭ ਪ੍ਰਦਾਨ ਕਰਨ ਵਾਲੀ ਹੋ ਸਕਦੀ ਹੈ।'' ਇਸ ਸਲਾਇਵਾ (ਲਾਰ) ਪਰੀਖਣ ਵਿਚ ਇਕ ਛੋਟਾ 3 ਡੀ-ਪ੍ਰਿਟਿੰਡ ਅਡੈਪਟਰ ਮੋਬਾਇਲ ਫ਼ੋਨ 'ਤੇ ਲਗਾਇਆ ਜਾਂਦਾ ਹੈ ਅਤੇ ਉਸ ਨੂੰ ਇਕ ਮੋਬਾਈਲ ਐਪ ਨਾਲ ਜੋੜਿਆ ਜਾਂਦਾ ਹੈ। ਇਹ ਐਪ ਫ਼ੋਨ ਕੈਮਰਾ ਦੇ ਮਾਧਿਅਮ ਨਾਲ ਜਾਂਚ ਸਟ੍ਰਿਪ ਦੀ ਤਸਵੀਰ ਲੈ ਕੇ ਮਲੇਰੀਆ, ਲੋਹ ਤੱਤਾਂ ਦੀ ਕਮੀ ਆਦਿ ਦੇ ਸੰਬੰਧ ਵਿਚ 15 ਮਿੰਟ ਵਿਚ ਨਤੀਜਾ ਦਿੰਦਾ ਹੈ।