Tuesday, November 12, 2024
 

ਮਨੋਰੰਜਨ

ਕੋਰੋਨਾ ਕਾਰਨ ਪ੍ਰਸਿੱਧ ਫ਼ਿਲਮ ਅਦਾਕਾਰਾ ਆਸ਼ਾਲਤਾ ਦਾ ਦਿਹਾਂਤ

September 22, 2020 11:28 AM

ਮੁੰਬਈ : ਮਰਾਠੀ ਤੇ ਹਿੰਦੀ ਫ਼ਿਲਮਾਂ 'ਚ ਕੰਮ ਕਰ ਚੁੱਕੀ ਆਸ਼ਾਲਤਾ ਵਾਬਗਾਂਵਕਰ ਦਾ ਅੱਜ 83 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਹਾਰਾਸ਼ਟਰ ਦੇ ਸਾਤਾਰਾ 'ਚ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਸਨ। ਮੰਗਲਵਾਰ ਯਾਨੀਕਿ ਅੱਜ ਕਰੀਬ 4.45 ਮਿੰਟ 'ਤੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਸ਼ੂਟਿੰਗ ਲਈ ਸਾਤਾਰਾ ਜਾਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਈ ਸੀ ਅਦਾਕਾਰਾ

ਪਰਿਵਾਰ ਮੁਤਾਬਕ, ਉਹ ਸਾਤਾਰਾ 'ਚ ਆਪਣੇ ਮਰਾਠੀ ਸੀਰੀਅਲ 'ਆਈ ਕਲੁਬਾਈ' ਦੀ ਸ਼ੂਟਿੰਗ ਕਰਨ ਪਹੁੰਚੀ ਸਨ। ਉਥੇ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਸੀ, ਜੋ ਕੀ ਪਾਜ਼ੇਟਿਵ ਆਇਆ ਸੀ। ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਕਾਰਨ ਆਸ਼ਾਲਤਾ ਦਾ ਅੰਤਿਮ ਸੰਸਕਾਰ ਸਤਾਰਾ 'ਚ ਹੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 31 ਮਈ 1941 ਨੂੰ ਗੋਆ 'ਚ ਪੈਦਾ ਹੋਈ ਆਸ਼ਾਲਤਾ ਇਕ ਮਰਾਠੀ ਗਾਇਕਾ, ਨਾਟਕਕਾਰ ਤੇ ਫ਼ਿਲਮ ਅਦਾਕਾਰਾ ਦੇ ਰੂਪ 'ਚ ਪ੍ਰਸਿੱਧ ਸੀ। ਉਨ੍ਹਾਂ ਦੀ ਸਕੂਲੀ ਪੜ੍ਹਾਈ ਮੁੰਬਈ ਦੇ ਸੇਂਟ ਕੋਲੰਬੋ ਹਾਈ ਸਕੂਲ, ਗਿਰਗਾਂਵ 'ਚ ਹੋਈ ਸੀ। 12ਵੀਂ ਤੋਂ ਬਾਅਦ ਕੁਝ ਸਮੇਂ ਤੱਕ ਉਨ੍ਹਾਂ ਨੇ ਮੰਤਰਾਲੇ 'ਚ ਪਾਰਟ ਟਾਈਮ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਰਟ 'ਚ ਗ੍ਰੈਜੁਏਸ਼ਨ ਤੇ ਪੋਸਟ ਗ੍ਰੈਜੁਏਸ਼ਨ ਦੀ ਪੜ੍ਹਾਈ ਕੀਤੀ ਸੀ। ਆਸ਼ਾਲਤਾ ਨੇ 100 ਤੋਂ ਜ਼ਿਆਦਾ ਹਿੰਦੀ ਤੇ ਮਰਾਠੀ ਫ਼ਿਲਮਾਂ 'ਚ ਕੰਮ ਕੀਤਾ ਹੈ। ਬਾਲੀਵੁੱਡ 'ਚ ਪਹਿਲੀ ਵਾਰ ਉਹ ਬਾਸੁ ਚਟਰਜੀ ਦੀ ਫ਼ਿਲਮ 'ਅਪਨੇ ਪਰਾਏ' 'ਚ ਨਜ਼ਰ ਆਈ। ਇਸ ਲਈ ਉਨ੍ਹਾਂ ਨੂੰ 'ਬੰਗਾਲ ਕ੍ਰਿਟਿਕਸ ਐਵਾਰਡ' ਤੇ ਬੈਸਟ ਸਹਿ ਕਲਾਕਾਰ ਦਾ ਫ਼ਿਲਮਫੇਅਰ ਮਿਲਿਆ ਸੀ। ਫ਼ਿਲਮ 'ਜੰਜੀਰ' 'ਚ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਸੌਤੇਲੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'ਅੰਕੁਸ਼', 'ਆਹਿਸਤਾ ਆਹਿਸਤਾ', 'ਸ਼ੌਕੀਨ', 'ਵੋ ਸਾਤ ਦਿਨ', 'ਨਮਕ ਹਲਾਲ' ਅਤੇ 'ਯਾਦੋਂ ਕੀ ਕਸਮ' ਸਮੇਤ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ।

 

Have something to say? Post your comment

 
 
 
 
 
Subscribe