Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਕਲਾਕਾਰਾਂ ਨੇ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਕੀਤਾ ਵਿਰੋਧ

September 21, 2020 09:57 AM

 ਕੇਂਦਰੀ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ ਬਿੱਲ ਖਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਅਜਿਹੇ 'ਚ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਹੁਣ ਗਿੱਪੀ ਗਰੇਵਾਲ ਨੇ ਵੀ ਸੋਸ਼ਲ ਮੀਡੀਆ 'ਤੇ ਬਿੱਲਾਂ ਖਿਲਾਫ਼ ਆਵਾਜ਼ ਚੁੱਕਦਿਆਂ ਹੋਇਆਂ ਗੀਤ ਪੇਸ਼ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਸਾਨਾਂ ਨਾਲ ਧੱਕੇਸ਼ਾਹੀ ਦੀ ਗੱਲ ਕੀਤੀ ਹੈ। ਕਿਸਾਨਾਂ ਦੇ ਹੱਕ ਲਈ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਅੱਗੇ ਆਏ ਹਨ। ਖੇਤੀ ਆਰਡੀਨੈਂਸਾ ਦਾ ਦਿਲਜੀਤ ਦੋਸਾਂਝ ਨੇ ਵੀ ਖੁੱਲ੍ਹ ਕੇ ਵਿਰੋਧ ਕੀਤਾ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਟਵੀਟ ਕਰਦਿਆਂ ਕਿਸਾਨਾਂ ਦੇ ਹੱਕ 'ਚ ਨਾਅਰਾ ਦਿੱਤਾ ਹੈ।

ਇਨ੍ਹਾਂ ਪੰਜਾਬੀ ਗਾਇਕਾਂ ਤੋਂ ਇਲਾਵਾ ਹੋਰ ਵੀ ਕਈ ਪੰਜਾਬੀ ਸਿਤਾਰੇ ਕਿਸਾਨਾਂ ਦੇ ਹੱਕ ਲਈ ਆਵਾਜ਼ ਚੁੱਕ ਰਹੇ ਹਨ। ਪੰਜਾਬ ਦੇ ਦਿਗਜ਼ ਗਾਇਕ ਗੁਰਦਾਸ ਮਾਨ ਨੇ ਵੀ ਆਪਣੀ ਖੇਤੀ ਕਰਦੇ ਦੀ ਤਸਵੀਰ ਸਾਂਝੀ ਕਰ ਲਿਖਿਆ, 'ਕਿਸਾਨ ਹੈ ਤੇ ਹਿੰਦੁਸਤਾਨ ਹੈ' , ਜੈ ਜਵਾਨ ਜੈ ਕਿਸਾਨ।'

ਇਸ ਦੇ ਨਾਲ ਹੀ ਗਾਇਕ ਰਣਜੀਤ ਬਾਵਾ ਵੀ ਇਸ ਮਾਮਲੇ ਖ਼ਿਲਾਫ਼ ਖੁੱਲ੍ਹ ਕੇ ਨਿੱਤਰੇ ਹਨ। ਰਣਜੀਤ ਬਾਵਾ ਨੇ ਗੁਰਦਸਪੂਰ ਤੋਂ BJP ਦੇ MP ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਓਲ ਨੂੰ ਅਪੀਲ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ, 'ਸਰ ਤੁਸੀਂ ਗੁਰਦਾਸਪੁਰ ਤੋਂ MP ਹੋ। ਤੁਹਾਨੂੰ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ ਹੈ। ਘੱਟੋ-ਘੱਟ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰੋ। ਤੁਹਾਨੂੰ ਪੰਜਾਬੀਆਂ ਨੇ ਬਹੁਤ ਉਮੀਦ ਨਾਲ MP ਬਣਾਇਆ ਹੈ। ਮੈਂ ਖੁਦ ਵੀ ਗੁਰਦਸਪੁਰ ਤੋਂ ਹਾਂ।'


 

 

 

Have something to say? Post your comment

Subscribe