ਅਮਰੀਕਾ: ਅਮਰੀਕਾ ਵਿਚ ਇਕ ਤਾਜ਼ਾ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਲੋਕ ਆਪਣੇ ਨੱਕ ਅਤੇ ਮੂੰਹ ਨੂੰ ਆਇਓਡੀਨ (Iodine) ਨਾਲ ਧੋਣ ਤਾਂ ਉਹ ਕੋਰੋਨਾਵਾਇਰਸ (Coronavirus) ਤੋਂ ਬਚ ਸਕਦੇ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਕਨੈਕਟੀਕਟ ਸਕੂਲ ਆਫ ਮੈਡੀਸਨ ਦੀ ਖੋਜ ਨੇ ਪਾਇਆ ਹੈ ਕਿ ਜੇ ਲੋਕ ਆਪਣੇ ਨੱਕ ਨੂੰ ਆਇਓਡੀਨ ਨਾਲ ਧੋ ਲੈਂਦੇ ਹਨ, ਤਾਂ ਇਹ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਪਹਿਲਾਂ ਅਜਿਹੇ ਦਾਅਵਿਆਂ ਨੂੰ ਨਕਾਰ ਚੁੱਕਾ ਹੈ। ਖੋਜਕਰਤਾਵਾਂ ਨੇ ਲੈਬ ਵਿਚ ਕੋਰੋਨਾ ਵਾਇਰਸ ਦੇ ਨਮੂਨੇ 'ਤੇ ਤਿੰਨ ਵੱਖ-ਵੱਖ ਐਂਟੀਸੈਪਟਿਕ ਪੋਵਿਡੋਨ-ਆਇਓਡੀਨ (ਪੀਵੀਪੀ-ਆਈ) ਦੇ ਸਲਿਊਸ਼ਨ ਪਾਏ। ਜਿਸਦੇ ਬਾਅਦ ਉਨ੍ਹਾਂ ਨੇ ਵੇਖਿਆ ਕਿ 0.5% ਗਾੜ੍ਹਾਪਣ ਵਾਲੇ ਪੋਵੀਡੋਨ-ਆਇਓਡੀਨ ਦੇ ਘੋਲ ਨੇ ਕੋਰੋਨਾ ਵਾਇਰਸ ਨੂੰ ਬੇਅਸਰ ਕਰਨ ਵਿੱਚ ਸਿਰਫ 15 ਸਕਿੰਟ ਲਏ ਹਨ। ਇਸ ਤੋਂ ਬਾਅਦ, ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਜੇ ਨੱਕ ਅਤੇ ਮੂੰਹ ਨੂੰ ਆਇਓਡੀਨ ਨਾਲ ਧੋਤਾ ਜਾਂਦਾ ਹੈ ਤਾਂ ਕੋਰੋਨਾ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ।