Friday, November 22, 2024
 

ਮਨੋਰੰਜਨ

ਬਾਲੀਵੁੱਡ ਡਰੱਗ ਮਾਮਲੇ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਐਂਟਰੀ

September 16, 2020 09:19 AM

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਡਰਗ ਕਨੇਕਸ਼ਨ ਸਾਹਮਣੇ ਆਉਣ ਮਗਰੋਂ ਸੰਸਦ ਤੋਂ ਸੜਕ ਤੱਕ ਬਹਿਸ ਛਿੜ ਗਈ ਹੈ। NCB ਇਸ ਮਾਮਲੇ ਵਿੱਚ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸਮੇਤ 18 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਡਰਗ ਮਾਮਲੇ ਵਿੱਚ ਕਈ ਹੋਰ ਵੱਡੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਰਨ ਜੌਹਰ ਸਮੇਤ ਬਾਲੀਵੁਡ ਦੇ ਕਈ ਵੱਡੇ ਸਟਾਰਸ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਬੀਤੇ ਸਾਲ ਕਰਨ ਜੌਹਰ ਦੇ ਘਰ ਇੱਕ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਪਾਰਟੀ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਦੀਪਿਕਾ ਪਾਦੁਕੋਣ, ਮਲਾਇਕਾ ਅਰੋੜਾ, ਅਰਜੁਨ ਕਪੂਰ, ਸ਼ਾਹਿਦ ਕਪੂਰ, ਵਿੱਕੀ ਕੌਸ਼ਲ, ਵਰੁਣ ਧਵਨ ਤੇ ਹੋਰ ਸਿਤਾਰੇ ਨਜ਼ਰ ਆ ਰਹੇ ਸਨ। ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਗਾਇਆ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੇ ਡਰੱਗਜ਼ ਦੀ ਵਰਤੋਂ ਕੀਤੀ ਸੀ।
ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਪ੍ਰਮੁੱਖ ਰਾਕੇਸ਼ ਅਸਥਾਨਾ ਨਾਲ ਮੁਲਾਕਾਤ ਕਰ ਕਰਨ ਜੌਹਰ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਟਾਰਸ ਦੇ ਖਿਲਾਫ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹਿਦ ਕਪੂਰ ਉੱਡਦਾ ਪੰਜਾਬ ਵਿੱਚ ਪੂਰੀ ਦੁਨੀਆ ਦੇ ਸਾਹਮਣੇ ਸਿੱਖ ਨੌਜਵਾਨਾਂ ਨੂੰ ਨਸ਼ੇੜੀ ਦੱਸਦੇ ਹਨ। ਲੇਕਿਨ ਸੱਚਾਈ ਉੱਡਦਾ ਬਾਲੀਵੁੱਡ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਟਵੀਟ ਕੀਤਾ , ਮੈਂ ਅੱਜ BSF ਹੇਡ ਕੁਆਟਰ , ਦਿੱਲੀ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਪ੍ਰਮੁੱਖ ਰਾਕੇਸ਼ ਅਸਥਾਨਾ ਨਾਲ ਵੀ ਮੁਲਾਕਾਤ ਕੀਤੀ। ਮੁੰਬਈ ਵਿੱਚ ਆਪਣੇ ਘਰ ਵਿਚ ਡਰੱਗ ਪਾਰਟੀ ਦੇ ਪ੍ਰਬੰਧ ਲਈ ਫਿਲਮ ਨਿਰਮਾਤਾ ਕਰਨ ਜੌਹਰ ਅਤੇ ਹੋਰਾਂ ਖਿਲਾਫ ਜਾਂਚ ਅਤੇ ਕਾਰਵਾਈ ਲਈ ਸ਼ਿਕਾਇਤ ਪੇਸ਼ ਕੀਤਾ । ਉਸ ਪਾਰਟੀ ਦੇ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਇਲਾਵਾ ਕਰਨ ਜੌਹਰ ਦੀ ਉਸ ਪਾਰਟੀ ਦਾ ਵੀਡੀਓ ਸਾਂਝਾ ਕਰ ਲਿਖਿਆ , ਯਾਦ ਕਰ ਲਓ ਇਸ ਵੀਡੀਓ ਵਿੱਚ ਦਿੱਖਾਈ ਦੇ ਰਹੇ ਹਰ ਚਿਹਰੇ ਨੂੰ ਕੁੱਝ ਹੀ ਦਿਨਾਂ ਵਿੱਚ ਇਹ ਲੋਕ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਦੇ ਬਾਹਰ ਲਾਈਨ ਵਿੱਚ ਖੜੇ ਨਜ਼ਰ ਆਣਗੇ। ਆਪਣੀ ਡਰੱਗ ਪਾਰਟੀ ਕਾਰਨ ਜੇਲ੍ਹ ਜਾਣ ਦੀ ਤਿਆਰੀ ਵਿੱਚ।

 

Have something to say? Post your comment

Subscribe