ਨਵੀਂ ਦਿੱਲੀ : Tiktok ਦੇ ਅਮਰੀਕੀ ਅਪਰੇਸ਼ਨਜ਼ ਦੀ ਵਿਕਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਦਾ ਦੌਰ ਜਾਰੀ ਸੀ। ਇਸ ਗੱਲਬਾਤ ਦੇ ਦੌਰ 'ਚ ਸਭ ਤੋਂ ਪਹਿਲਾਂ ਨਾਂ Microsoft ਕੰਪਨੀ ਦਾ ਆਉਂਦਾ ਸੀ। ਹਾਲਾਂਕਿ ਹੁਣ Microsoft ਕੰਪਨੀ ਇਸ ਡੀਲ ਤੋਂ ਹੱਟ ਗਈ ਹੈ।ਮਾਈਕਰੋਸਾਫ਼ਟ (Microsoft) ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਚਾਇਨਾ ਬੇਸਿਡ ਬਾਈਟਡਾਨਸ (ByteDance) ਕੰਪਨੀ ਟਿਕਟਾਕ (Tiktok) ਦੇ ਅਮਰੀਕੀ ਆਪਰੇਸ਼ਨਜ਼ ਨੂੰ Microsoft ਨਹੀਂ ਵੇਚੇਗੀ।
ਇਹ ਵੀ ਪੜ੍ਹੋ : ਹਜ਼ਾਰਾਂ ਡਾਲਰ 'ਚ ਨਿਲਾਮ ਹੋਇਆ ਇਬਰਾਹੀਮ ਲਿੰਕਨ ਦੇ ਵਾਲਾਂ ਦਾ ਗੁੱਛਾ
ਇਸ ਡੀਲ 'ਚ ਅੰਜ਼ਾਮ ਤਕ ਨਾ ਪਹੁੰਚਾਉਣ ਦੀ ਵਜ੍ਹਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਇਨ੍ਹਾਂ ਜ਼ਰੂਰ ਹੈ ਕਿ ਟਿਕਟਾਕ (Tiktok) ਦੀ ਮੁੱਖ ਕੰਪਨੀ ByteDance ਤੇ ਦਿੱਗਜ ਟੈੱਕ ਕੰਪਨੀ Microsoft 'ਚ Tiktok ਖਰੀਦਦਾਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਰਿਪੋਰਟ ਦੇ ਮੁਤਾਬਕ Tiktok ਦੀ ਓਨਰ ਕੰਪਨੀ Bytedance ਨੇ Microsoft ਦੇ ਮੁਕਾਬਲੇ Oracle ਕੰਪਨੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ। ਅਜਿਹੇ 'ਚ Tiktok ਦੀ ਕਮਾਨ Microsoft ਦੀ ਬਜਾਏ Oracle ਨੂੰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : covid-19 ਨੂੰ ਮਾਤ ਦੇ ਚੁੱਕੇ ਮਰੀਜ਼ ਖਾਣ ਚਮਨਪ੍ਰਾਸ਼ : ਸਿਹਤ ਮੰਤਰਾਲਾ
ਹਾਲਾਂਕਿ ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਫਿਲਹਾਲ ਇਸ ਬਾਰੇ ਕੋਈ ਆਫੀਸ਼ੀਅਲ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। Microsoft ਵੱਲੋਂ ਐਤਵਾਰ ਨੂੰ ਕਿਹਾ ਗਿਆ ਸੀ ਕਿ ਖਰੀਦਦਾਰੀ ਦੀ ਪ੍ਰਕਿਰਿਆ ਨੂੰ Tiktok ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਨੂੰ ਲੈ ਕੇ Tiktok ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ : BMC ਵਲੋਂ ਹੁਣ ਕੰਗਨਾ ਰਣੌਤ ਨੂੰ ਇੱਕ ਹੋਰ ਝਟਕਾ