ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ (Sushant Singh Rajput Death Case) ਦੇ ਮਾਮਲੇ ਵਿੱਚ ਡਰੱਗਸ ਕਨੈਕਸ਼ਨ ਦੇ ਸਾਹਮਣੇ ਆਉਣ ਮਗਰੋਂ NCB ਵੀ ਇਸ ਜਾਂਚ ਵਿੱਚ ਸ਼ਾਮਿਲ ਹੋ ਚੁੱਕੀ ਹੈ । ਰਿਆ ਚੱਕਰਵਰਤੀ, ਸੈਮੁਅਲ ਮਿਰਾਂਡਾ, ਸ਼ੌਵਿਕ ਸਮੇਤ ਕਈ ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ NCB ਦੇ ਹੱਥ ਇੱਕ ਹੋਰ ਵੱਡੀ ਕਾਮਯਾਬੀ ਲੱਗੀ ਹੈ । NCB ਨੇ KJ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ। KJ ਦਾ ਪੂਰਾ ਨਾਮ ਕਰਣਜੀਤ ਹੈ ।
ਰਿਪੋਰਟਸ ਦੀ ਮੰਨੀਏ ਤਾਂ ਉਹ ਕੈਪਰੀ ਅਤੇ ਲਿਟਿਲ ਹਾਈਟਸ ਵਿੱਚ ਡਰੱਗ ਸਪਲਾਈ ਕਰਦਾ ਸੀ। ਵਿਭਾਗ ਨੇ ਇਹ ਵੀ ਦੱਸਿਆ ਕਿ ਕਰਣਜੀਤ ਹੀ ਸ਼ੌਵਿਕ ਅਤੇ ਸੈਮੁਅਲ ਮਿਰਾਂਡਾ ਨੂੰ ਡਰੱਗ ਦੀ ਸਪਲਾਏ ਕਰਦਾ ਸੀ। ਬਾਅਦ ਵਿੱਚ ਇਹ ਡਰੱਗਸ ਰਿਆ ਚੱਕਰਵਰਤੀ ਤੱਕ ਪੁੱਜਦਾ ਸੀ। NCB ਇਸ ਗ੍ਰਿਫ਼ਤਾਰੀ ਨੂੰ ਇਸ ਲਿਹਾਜ਼ ਨਾਲ ਅਹਿਮ ਮੰਨ ਰਹੀ ਹੈ ਕਿਉਂਕਿ ਉਸ ਦੇ ਤਾਰ ਕੈਪਰੀ ਹਾਇਟਸ ਇਲਾਕੇ ਨਾਲ ਜੁੜੇ ਹਨ। ਰਿਆ ਨੇ ਬਿਆਨ ਵਿੱਚ ਦੱਸਿਆ ਹੈ ਕਿ 2016 ਤੋਂ 2018 ਤੱਕ ਸੁਸ਼ਾਂਤ ਕੈਪਰੀ ਹਾਇਟਸ ਦੇ ਹੀ ਇੱਕ ਫਲੈਟ ਵਿੱਚ ਰਹਿੰਦੇ ਸਨ। ਜਿੱਥੇ ਬਾਲੀਵੁਡ ਦੇ ਕੁੱਝ ਹੋਰ ਸਿਤਾਰੇ ਵੀ ਆਇਆ ਕਰਦੇ ਸਨ।
ਡਰੱਗਸ ਨਾ ਲੈਣ ਅਤੇ ਦੇਣ ਦਾ ਦਾਅਵਾ ਕਰਣ ਵਾਲੀ ਰਿਆ ਚੱਕਰਵਰਤੀ ਨੇ NCB ਨੂੰ ਡਰੱਗਸ ਸਿਡਿੰਕੇਟ ਵਿੱਚ 25 ਸਿਤਾਰੀਆਂ ਦੇ ਨਾਮ ਦੱਸੇ ਹਨ । NCB ਨੂੰ ਦਿੱਤੇ ਬਿਆਨ ਵਿੱਚ ਰਿਆ ਨੇ ਮੰਨਿਆ ਹੈ ਕਿ ਉਹ ਪੈਸਾ ਦਿੰਦੀ ਸੀ ਅਤੇ ਸੈਮੁਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ , ਸੁਸ਼ਾਂਤ ਲਈ ਡਰੱਗ ਲਿਆਉਂਦੇ ਸਨ । ਰਿਪੋਰਟਸ ਅਨੁਸਾਰ ਰਿਆ ਨੇ NCB ਨਾਲ ਪੁੱਛਗਿਛ ਦੌਰਾਨ ਖੁਲਾਸਾ ਕੀਤਾ ਕਿ ਐਕਟਰੈਸ ਸਾਰਾ ਅਲੀ ਖਾਨ, ਰਕੁਲ ਪ੍ਰੀਤ ਸਿੰਘ , ਡਿਜਾਇਨਰ ਸਿਮੋਨ ਖੰਬਾਟ, ਸੁਸ਼ਾਂਤ ਦੀ ਦੋਸਤ ਅਤੇ ਸਾਬਕਾ ਪ੍ਰਬੰਧਕ ਰੋਹੀਣੀ ਅਇਯਰ ਵੀ ਡਰੱਗਸ ਟੀਮ ਵਿੱਚ ਸ਼ਾਮਿਲ ਸਨ ।